HOME ਡਾ. ਅੰਬੇਡਕਰ ਚੌਂਕ ਜਲੰਧਰ 1 ਜੁਲਾਈ ਨੂੰ ਧਰਨੇ ‘ਤੇ ਪਹੁੰਚਣ ਦੀ ਅਪੀਲ-ਬੁੱਧਿਸਟ...

ਡਾ. ਅੰਬੇਡਕਰ ਚੌਂਕ ਜਲੰਧਰ 1 ਜੁਲਾਈ ਨੂੰ ਧਰਨੇ ‘ਤੇ ਪਹੁੰਚਣ ਦੀ ਅਪੀਲ-ਬੁੱਧਿਸਟ ਭਾਈਚਾਰਾ

4

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ)-ਬੁੱਧਿਸ਼ਟ ਭਾਈਚਾਰੇ ਦੇ ਨੁਮਾਇੰਦਿਆਂ ਦੀ ਇਕ ਜ਼ਰੂਰੀ ਮੀਟਿੰਗ ਡਾਕਟਰ ਅੰਬੇਡਕਰ ਭਵਨ ,ਜਲੰਧਰ ਵਿਖੇ ਹੋਈ।ਜਿਸ ਵਿੱਚ ਬੋਧ ਗਯਾ ਮੁਕਤੀ ਅੰਦੋਲਨ ਨੂੰ ਸਫਲ ਬਣਾਉਣ ਲਈ ਚਰਚਾ ਕੀਤੀ ਗਈ ।ਇਸ ਸੰਬੰਧ ‘ਚ ਇੱਕ ਜੁਲਾਈ ਤੋਂ ਸਾਰੇ ਭਾਰਤ ਵਿੱਚ ਜ਼ਿਲਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ ,ਉਸ ਉੱਪਰ ਵੀ ਚਰਚਾ ਕੀਤੀ ਗਈ। ਬੁੱਧਿਸਟ ਭਾਈਚਾਰੇ ਦੇ ਨੁਮਾਇੰਦਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੋਧ ਗਯਾ ਮੰਦਿਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਨੂੰ ਸੌਂਪਿਆ ਜਾਵੇ। ਯਾਦ ਰਹੇ ਕਿ ਇਸ ਸਬੰਧ ਵਿੱਚ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਅਤੇ ਭਿਕਸ਼ੂ ਸੰਘ ਦੀ ਅਗਵਾਈ ਵਿੱਚ 12 ਫਰਵਰੀ 2025 ਤੋਂ ਲਗਾਤਾਰ ਧਰਨਾ ਬੋਧ ਗਯਾ ਮੰਦਰ ਮਹਾਬੁੱਧ ਵਿਹਾਰ,(ਬਿਹਾਰ) ਦੇ ਨਜ਼ਦੀਕ ਦਿੱਤਾ ਜਾ ਰਿਹਾ ਹੈ। ਮੀਟਿੰਗ ਵਿੱਚ ਧਰਨਾ ਪ੍ਰਦਰਸ਼ਨ ਬਾਰੇ ਫੈਸਲਾ ਕੀਤਾ ਗਿਆ ਕਿ ਪਹਿਲੀ ਜੁਲਾਈ 2025 ਨੂੰ ਡਾਕਟਰ ਅੰਬੇਡਕਰ ਚੌਂਕ ਵਿੱਚ ਸਵੇਰੇ 10 ਵਜੇ ਤੋਂ 2 ਵਜੇ ਤੱਕ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਚੰਚਲ ਬੌਧ, ਡਾਕਟਰ ਮਹਿੰਦਰ ਸੰਧੂ ਅਤੇ ਚਮਨ ਸਾਂਪਲਾ ਨੇ ਡਾਕਟਰ ਅੰਬੇਡਕਰ ਚੌਂਕ, ਜਲੰਧਰ ਵਿਖੇ ਇਕ ਜੁਲਾਈ, ਦਿਨ ਮੰਗਲਵਾਰ, ਸਵੇਰੇ 10 ਵਜੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਿੱਖ ਆਗੂਆਂ ਨੇ ਐਮ.ਪੀ ਮਾਲਵਿੰਦਰ ਸਿੰਘ ਕੰਗ ਨੂੰ ਪਾਰਲੀਮੈਂਟ  ਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਦੀ ਅਪੀਲ ਕੀਤੀ 
Next articleਡੈਣ ਦੇ ਡਰ ਤੋਂ ਬੰਦ ਕੀਤੀਆਂ ਲੜਕੀ ਦੀਆਂ ਅੱਖਾਂ ਤਰਕਸ਼ੀਲਾਂ ਖੁਲ੍ਹਵਾਈਆਂ-ਮਾਸਟਰ ਪਰਮ ਵੇਦ