ਡਾ.ਅੰਬੇਡਕਰ ਚੌਕ ਜਗਰਾਉਂ ਵਿਖੇ ਬਾਮਸੇਫ ਅਤੇ ਡਾ ਬੀ ਆਰ ਅੰਬੇਡਕਰ ਵੈਲਫੇਅਰ ਟਰੱਸਟ ਨੇ ਸੰਵਿਧਾਨ ਦਿਵਸ ਮਨਾਇਆ

(ਸਮਾਜ ਵੀਕਲੀ) ਅੱਜ ਮਿਤੀ 26 ਨਵੰਬਰ 2024 ਦਿਨ ਮੰਗਲਵਾਰ ਨੂੰ ਡਾ ਅੰਬੇਡਕਰ ਚੌਕ ਜਗਰਾਉਂ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਅਗਵਾਈ ‘ਚ ਬਣ ਕੇ ਪਾਸ ਹੋਏ ਭਾਰਤੀ ਸੰਵਿਧਾਨ ਸਬੰਧੀ ਜਾਗਰੂਕ ਹੋਣ ਲਈ ਸੰਵਿਧਾਨ ਦਿਵਸ ਮਨਾਇਆ ਗਿਆ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਡਾਕਟਰ ਅੰਬੇਦਕਰ ਜੀ ਨੇ ਇਹ ਸੰਵਿਧਾਨ ਅਣਥੱਕ ਮੇਹਨਤ ਕਰਕੇ 2 ਸਾਲ 11 ਮਹੀਨੇ 18 ਦਿਨਾਂ ਵਿੱਚ ਮੁਕੰਮਲ ਕਰਕੇ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਸਭਾ ਨੂੰ ਸੌਂਪਿਆ ਜੌ ਕਿ 26 ਜਨਵਰੀ 1950 ਨੂੰ ਭਾਰਤ ਵਿਚ ਲਾਗੂ ਹੋਇਆ। ਜਿਸ ਵਿੱਚ ਸਭ ਨੂੰ ਵੋਟ ਪਾਉਣ ਦਾ ਅਧਿਕਾਰ , ਔਰਤਾਂ ਦੇ ਹੱਕ,ਅਤੇ ਹੋਰ ਹੱਕਾਂ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਅਤੇ ਸੰਵਿਧਾਨ ਦੇ ਪੱਖੋਂ ਜਾਣਕਾਰੀ ਦਿੱਤੀ ਗਈ। ਡਾ ਅੰਬੇਡਕਰ ਚੌਕ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਕਰਨ ਸਬੰਧੀ ਵਿਚਾਰ ਕੀਤਾ ਗਿਆ।ਇਸ ਸਮੇਂ ਨਵੇਂ ਚੁਣੇ ਗਏ ਅੰਬੇਡਕਰੀ ਵਿਚਾਰਧਾਰਾ ਵਾਲੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੈਕਚਰਾਰ ਅਮਰਜੀਤ ਸਿੰਘ ਚੀਮਾ, ਲੈਕਚਰਾਰ ਰਣਜੀਤ ਸਿੰਘ ਹਠੂਰ , ਡਾ.ਜਸਵੀਰ ਸਿੰਘ ਗਹਿਲ , ਮੈਨੇਜਰ ਜਸਵੰਤ ਰਾਏ, ਸਰਪੰਚ ਦਵਿੰਦਰ ਸਿੰਘ ਸਲੇਮਪੁਰੀ, ਸਰਪੰਚ ਦਰਸ਼ਨ ਸਿੰਘ ਪੋਨਾ ਅਤੇ ਉਨ੍ਹਾਂ ਦੀ ਪੂਰੀ ਟੀਮ, ਮੈਨੇਜਰ ਬਲਵਿੰਦਰ ਸਿੰਘ, ਮਾ. ਜਗਸੀਰ ਸਿੰਘ, ਸ਼੍ਰੀ ਅਮਰ ਨਾਥ, ਰਾਜਿੰਦਰ ਸਿੰਘ ਧਾਲੀਵਾਲ,ਸ੍ਰੀ ਅਰੁਣ ਗਿੱਲ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ ਅਤੇ ਉਨ੍ਹਾਂ ਦੀ ਪੂਰੀ ਟੀਮ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਵ. ਕੁਲਦੀਪ ਮਾਣਕ ਜੀ ਦੀ ਯਾਦ ਨੂੰ ਸਮਰਪਿਤ 13 ਵਾਂ ਸੱਭਿਆਚਾਰਕ ਮੇਲਾ ਜਗਪਾਲਪੁਰ ਵਿਚ 2 ਦਸੰਬਰ ਨੂੰ
Next articleਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ – ਡਾਕਟਰ ਰਾਹੁਲ ਰੁਪਾਲ