ਡਾ. ਅੰਬੇਡਕਰ ਅਤੇ ਸੰਵਿਧਾਨ ਨੂੰ ਸਮਰਪਿਤ ਕੁਇਜ਼ ਮੁਕਾਬਲੇ ਵਿੱਚ ਡਾ. ਅੰਬੇਡਕਰ ਹਾਊਸ ਜੇਤੂ

ਜਲੰਧਰ, (ਸਮਾਜ ਵੀਕਲੀ)  (ਜੱਸਲ)-ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ (ਰਜਿ) ਨਵਾਂ ਸ਼ਹਿਰ ਦੇ ਅਧੀਨ ਚੱਲ ਰਹੇ ਅੰਬੇਡਕਰ ਮਾਡਲ ਸਕੂਲ ਵਿੱਚ ਡਾ. ਅੰਬੇਡਕਰ ਜੀਵਨ , ਸੰਘਰਸ਼ , ਵਿਚਾਰਧਾਰਾ ਅਤੇ ਸੰਵਿਧਾਨ ਨੂੰ ਸਮਰਪਿਤ ਇਕ ਕੁਇਜ਼ ਮੁਕਾਬਲਾ ਕਰਵਾਇਆ ਗਿਆ ।ਜਿਸ ਵਿਚ ਸ਼ਹੀਦ ਭਗਤ ਸਿੰਘ ਹਾਊਸ , ਡਾਕਟਰ ਅੰਬੇਡਕਰ ਹਾਊਸ ,ਸ਼ਹੀਦ ਊਧਮ ਸਿੰਘ ਹਾਊਸ ,ਸ਼ਹੀਦ ਸੁਖਦੇਵ ਹਾਊਸ ਅਤੇ ਸ਼ਹੀਦ ਰਾਜਗੁਰੂ ਹਾਊਸ ਦੇ ਨਾਮ ‘ਤੇ ਤਿੰਨ- ਤਿੰਨ ਬੱਚਿਆਂ ਦੇ ਗਰੁੱਪਾਂ ਨੇ ਭਾਗ ਲਿਆ। ਸਾਰੇ ਗਰੁੱਪਾਂ ਵਿਚ 100 ਪ੍ਰਸ਼ਨ ਦਿੱਤੇ ਗਏ ।ਜਿਸ ਵਿੱਚੋਂ 65 ਨੰਬਰ ਲੈ ਕੇ ਪਹਿਲੇ ਸਥਾਨ ‘ਤੇ ਡਾਕਟਰ ਅੰਬੇਡਕਰ ਹਾਊਸ ਵਿੱਚ ਕਾਸ਼ਵੀ ਦੀ ਟੀਮ ਜੇਤੂ ਰਹੀ ।ਦੂਜੇ ਨੰਬਰ ‘ਤੇ ਸ਼ਹੀਦ ਊਧਮ ਸਿੰਘ ਹਾਊਸ ਵਿੱਚ ਨਵਨੀਤ ਕੌਰ ਦੀ ਟੀਮ ਅਤੇ ਤੀਜੇ ਨੰਬਰ ‘ਤੇ ਸਾਹਿਬ ਕਾਸ਼ੀ ਰਾਮ ਹਾਊਸ ਵਿੱਚ ਬਾਲਕ੍ਰਿਸ਼ਨ ਦੀ ਟੀਮ ਜੇਤੂ ਰਹੀ ।ਟੀਮਾਂ ਨੂੰ ਮੈਡਮ ਡਾਕਟਰ ਸੋਮਾ ਸਬਲੋਕ ਪੀ. ਐਚ. ਡੀ., ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ, ਪਿ੍ੰਸੀਪਲ ਨੀਲਮ ਰੱਤੂ ਨੇ ਇਨਾਮਾਂ ਦੀ ਵੰਡ ਕੀਤੀ ।ਇਸ ਮੌਕੇ ‘ਤੇ ਡਾਕਟਰ ਸੋਮਾ ਸਬਲੋਕ ਅਤੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ -ਨਾਲ ਖੇਡਾਂ ਅਤੇ ਜਨਰਲ ਨੌਲਿਜ਼ ਵਧਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਵਧ ਚੜ੍ਹ ਕੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਵਧੀਆ ਅਤੇ ਨਸ਼ਿਆਂ ਤੋਂ ਰਹਿਤ ਬਣ ਸਕੇ ।ਇਸ ਮੌਕੇ ‘ਤੇ ਚੇਤ ਰਾਮ ਰਤਨ ਐਮ. ਸੀ., ਸੋਹਣ ਸਿੰਘ ਸਲੇਮਪੁਰੀ, ਮਨੋਹਰ ਲਾਲ ਐਗਜ਼ੀਕਿਊਟਿਵ ਮੈਂਬਰ, ਸੋਹਣ ਲਾਲ ਦੀਵਾਨਾ ,ਠੇਕੇਦਾਰ ਬੰਸੀ ਲਾਲ ਆਦਿ ਹਾਜ਼ਰ ਸਨ । ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਮਹਿਮਾਨ ਡਾਕਟਰ ਸੋਮਾ ਸਬਲੋਕ , ਸਕੂਲ ਦੇ ਮਿਹਨਤੀ ਸਟਾਫ ‘ਚ ਮੈਡਮ ਜਸਵੀਰ ਕੌਰ, ਮੈਡਮ ਰਜਨੀ ਅਤੇ ਮੈਡਮ ਕਮਲਜੀਤ ਕੌਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਜਿਨਾਂ ਨੇ ਬੱਚਿਆਂ ਨੂੰ ਕੁਇਜ਼ ਮੁਕਾਬਲੇ ਲਈ ਤਿਆਰ ਕੀਤਾ ।ਮਹਿਮਾਨਾਂ ਦਾ ਸਕੂਲ ਵੱਲੋਂ ਸਨਮਾਨ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੌਧ ਗਯਾ ਮੁਕਤੀ ਅੰਦੋਲਨ ਤਹਿਤ ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਵਲੋਂ ਪੰਜਾਬ ਫੇਰੀ ਦੌਰਾਨ ਪਹਿਲਾ ਪ੍ਰੋਗਰਾਮ 27 ਜਨਵਰੀ ਨੂੰ ਡਾ. ਅੰਬੇਡਕਰ ਭਵਨ ਜਲੰਧਰ ਵਿੱਚ ਹੋਵੇਗਾ
Next articleਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡਵਿਡਾ ਅਹਿਰਾਣਾ ਵਿਖੇ ਕਬੱਡੀ ਕੱਪ