ਡਾ. ਅਮਨਪ੍ਰੀਤ ਨੇ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਮਹਿਲਾ ਦੀ ਮੁਫਤ ਸਰਜਰੀ ਕਰਕੇ ਬਚਾਈ ਜਾਨ

ਕੈਪਸ਼ਨ- ਸਰਜਰੀ ਤੋਂ ਬਾਅਦ ਠੀਕ ਹੋਈ ਮਰੀਜ ਸੁਰਜੀਤ ਕੌਰ ਦੇ ਮੁਫਤ ਇਲਾਜ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਅਮਨਪ੍ਰੀਤ ਸਿੰਘ ਤੇ ਹਸਪਤਾਲ ਦਾ ਸਟਾਫ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ): ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਰੋਡ ਤੇ ਚੱਲ ਰਹੇ ਮਲਟੀਸ਼ਪੈਸ਼ਲਿਟੀ ਅਮਨਪ੍ਰੀਤ ਹਸਪਤਾਲ ਦੇ ਐਮ.ਡੀ. ਸਮਾਜ ਸੇਵੀ ਡਾ. ਅਮਨਪ੍ਰੀਤ ਸਿੰਘ ਨੇ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਗੰਭੀਰ ਮਹਿਲਾ ਦੀ ਮੁਫਤ ਸਰਜਰੀ ਕਰਕੇ ਜਾਨ ਬਚਾਈ ਗਈ , ਜਿਸਦੀ ਇਲਾਕੇ ਚ ਭਰਪੂਰ ਸ਼ਲਾਘਾ ਹੋ ਰਹੀ ਹੈ । ਇਸ ਸਬੰਧੀ ਅੱਜ ਹਸਪਤਾਲ ਵਿੱਚ ਪਹੁੰਚੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੋਲਡ ਸ਼ਪੈਸ਼ਲਿਸਟ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਤੇਲੀਆਂ ਮੁਹੱਲੇ ਦੀ ਨਿਵਾਸੀ 46 ਸਾਲਾ ਮਹਿਲਾ ਸੁਰਜੀਤ ਕੌਰ ਪਤਨੀ ਬਲਦੇਵ ਸਿੰਘ ਪਿਛਲੇ ਕੁਝ ਸਮੇਂ ਤੋਂ ਬੱਚੇਦਾਨੀ ਦੇ ਕੈਂਸਰ ਰੋਗ ਤੋਂ ਪੀੜਤ ਸੀ ਤੇ ਬੱਚੇਦਾਨੀ ਬਾਹਰ ਆ ਜਾਣ ਕਾਰਨ ਹਾਲਾਤ ਬਹੁਤ ਹੀ ਖੁਰਾਬ ਹੋ ਗਈ ਸੀ , ਤੇ ਰੋਗ ਸਾਰੇ ਸਰੀਰ ਵਿੱਚ ਫੈਲ ਰਿਹਾ ਸੀ ।

ਜਿਸਦੇ ਪਰਿਵਾਰ ਦੀ ਕੋਈ ‍ਆਮਦਨੀ ਦਾ ਕੋਈ ਸਾਧਨ ਨਾਂ ਹੋਣ ਕਾਰਨ ਅਾਰਥਿਕ ਹਾਲਤ ਵੀ ਠੀਕ ਨਹੀਂ ਸੀ ਅਤੇ ਕਈ ਹਸਪਤਾਲਾਂ ਤੋਂ ਉਨ੍ਹਾਂ ਨੂੰ ਜਵਾਬ ਮਿਲ ਚੁੱਕਾ ਸੀ ਤਾਂ ਗਰੀਬ ਪਰਿਵਾਰ ਨੇ ਮੇਰੇ ਨਾਲ ਅਮਨਪ੍ਰੀਤ ਹਸਪਤਾਲ ਆ ਕੇ ਸੰਪਰਕ ਕੀਤਾ । ਜਿਸਦੀ ਮੈੰ ਆਪਣੇ ਹਸਪਤਾਲ ਦੇ ਸਟਾਫ ਦੇ ਸਹਿਯੋਗ ਨਾਲ ਤਿੰਨ ਘੰਟੇ ਦੀ ਸਰਜਰੀ ਕਰਕੇ ਜਾਨ ਬਚਾਈ ਤੇ ਗਰੀਬ ਹੋਣ ਕਾਰਨ ਸਾਰਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ । ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਰੀਜ ਦਾ ਵੈਸੇ ਸਰਜਰੀ ਸਮੇਤ ਟੈਸਟਾਂ ਦਾ ਆਮ ਖਰਚਾ ਸਵਾ ਲੱਖ ਦੇ ਕਰੀਬ ਬਣਦਾ ਸੀ , ਜੋ ਕਿ ਬਿਨਾਂ ਖਰਚੇ ਦੇ ਮਰੀਜ ਦੀ ਜਾਨ ਬਚਾਉਣ ਦੀ ਫਰੀ ਸੇਵਾ ਕੀਤੀ ਗਈ ।

ਉਨ੍ਹਾਂ ਇਸ ਸਮੇਂ ਇਹ ਵੀ ਕਿਹਾ ਕਿ ਹੋਰ ਵੀ ਕੋਈ ਐਸਾ ਮਰੀਜ, ਜਿਸਦੀ ਆਮਦਨ ਦਾ ਕੋਈ ਸਾਧਨ ਨਾਂ ਹੋਵੇ ਤਾਂ ਉਸਦਾ ਵੀ ਇਲਾਜ ਫਰੀ ਕੀਤਾ ਜਾਵੇਗਾ । ਇਸ ਸਮੇਂ ਮਰੀਜ ਦੇ ਪਤੀ ਬਲਦੇਵ ਸਿੰਘ ਤੇ ਹੋਰ ਰਿਸ਼ਤੇਦਾਰਾਂ ਡਾ. ਅਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ । ਇਸ ਸਮੇਂ ਹਸਪਤਾਲ ਦੇ ਸਟਾਫ ਸੁਮਨ ,ਸਰਬਜੀਤ ਕੌਰ , ਦਵਿੰਦਰ ਸਿੰਘ , ਅਮਨਦੀਪ ਕੌਰ, ਅਮ੍ਰਿਤਪਾਲ ,ਕਾਜਲ , ਨਵਨੀਤ ਸਿੰਘ , ਜਗਦੀਸ਼ ਸਿੰਘ , ਪਵਨਦੀਪ ਕੌਰ,ਜਗਜੀਤ ਕੌਰ , ਗੁਰਮੇਜ ਕੌਰ, ਕਰਮਜੀਤ ਸਿੰਘ , ਹੀਰਾ ਸਿੰਘ , ਇੰਦਰਜੀਤ ਸਿੰਘ , ਨਰੇਸ਼ ਕੁਮਾਰ ,ਸੁਪਰੀਤ ਕੌਰ , ਹਰਮਨ ਸਿੰਘ , ਪਲਵਿੰਦਰ ਸਿੰਘ , ਨਵਨੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDhankhar levels serious allegations agaisnt Trinamool govt
Next articleਧੀਆਂ