HOME ਦੁਸਾਂਝ ਕਲਾਂ ਦੇ ਸਬ ਸਟੇਸ਼ਨ ‘ਚ ਮਜ਼ਦੂਰ ਦਿਵਸ਼ ਮੌਕੇ ਆਪਣੀਆਂ ਹੱਕੀ ਮੰਗਾਂ...

ਦੁਸਾਂਝ ਕਲਾਂ ਦੇ ਸਬ ਸਟੇਸ਼ਨ ‘ਚ ਮਜ਼ਦੂਰ ਦਿਵਸ਼ ਮੌਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਤੇਜ਼ ਕਰਨ‌ ਦਾ ਦਿੱਤਾ ਸੱਦਾ

1
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-66. ਕੇ ਵੀ.ਸਬ ਡਵੀਜ਼ਨ ਉਪ ਦਫ਼ਤਰ ਦੁਸਾਂਝ ਕਲਾਂ ਵਿਖੇ ਮਜ਼ਦੂਰ ਦਿਵਸ਼ ਮਨਾਇਆ ਗਿਆ। ਇਸ ਮੌਕੇ ਉਪ ਦਫ਼ਤਰ ਦੇ ਮੇਨ ਗੇਟ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮਜ਼ਦੂਰ ਜਥੇਬੰਦੀ ਵਲੋਂ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ‌ ਯੂਨੀਅਨ ਦੇ ਬੁਲਾਰਿਆਂ ਵਲੋਂ ਆਪੋਂ-ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਆਪਣੇ ਸੰਬੋਧਨ ਵਿਚ ਇੰਜੀ. ਮੱਖਣ ਲਾਲ ਜੇ. ਈ. ਉਪ ਦਫਤਰ ਦੁਸਾਂਝ ਕਲਾਂ ਨੇ ਕਿਹਾ‌ ਕਿ‌ ਸ਼ਿਕਾਗੋ ਦੇ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰਕੇ ਸ਼ਿਕਾਗੋ ਵਿੱਚ ਖ਼ੂਨ ਡੋਲ ‌ਕੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ 8 ਘੰਟੇ ਤਹਿ ਕਰਵਾਇਆ ਗਿਆ ਸੀ ਪਰ ਅੱਜ ਫਿਰ ਸਰਮਾਏਦਾਰ ਪਾਰਟੀਆਂ ਵੱਲੋਂ ਸਾਥੋਂ ਸਾਡੇ ਹੱਕ ਖੋਹੇ ਜਾ ਰਹੇ ਹਨ। ਇਸ ਮੌਕੇ ਵੱਖ‌-ਵੱਖ ਆਗੂਆਂ ਵਲੋਂ ਸੰਬੋਧਨ ਵਿਚ ਕਿਹਾ ਕਿ ਸਾਨੂੰ ਹਰ ਵਕਤ ਆਪਣੇ ਹੱਕਾਂ ਦੀ ਰਾਖੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਇੰਜੀ. ਮੱਖਣ‌ ਲਾਲ, ਕੁਲਜੀਤ ਸਿੰਘ, ਰਜੇਸ਼ ਕੁਮਾਰ, ਸਚਿਨ ਕੁਮਾਰ, ਪਵਨ ਕੁਮਾਰ, ਹਰਜਿੰਦਰ ਸਿੰਘ, ਸੋਨੂੰ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਸਿੰਘ, ਉਮ ਪ੍ਰਕਾਸ਼, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਲਵਲੀਨ ਘੇੜਾ‌ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹੇ ਅੰਦਰ ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਸ਼ੁਰੂ
Next article“ਸਿੱਦਕੀ ਤੇ ਸੰਘਰਸ਼ੀ” ਕਿਤਾਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦੀ ਸਮਾਗਮ ਮੌਕੇ ਹੋਈ ਰਿਲੀਜ਼ ਇਹ ਕਿਤਾਬ ਹਰੇਕ ਜ਼ਿਲ੍ਹੇ ਵਿੱਚ ਲੋਕ ਅਰਪਿਤ ਕਰਾਂਗੀ: ਬੀਬੀ ਰਸ਼ਪਿੰਦਰ ਕੌਰ ਗਿੱਲ