(ਸਮਾਜ ਵੀਕਲੀ) ਸਥਾਪਿਤ ਗੀਤਕਾਰ ਮੂਲ ਚੰਦ ਸ਼ਰਮਾ ਰੰਚਣਾਂ ਦਾ ਲਿਖਿਆ ਅਤੇ ਬੁਲੰਦ ਆਵਾਜ਼ ਦੇ ਮਾਲਕ ਬਲਬੀਰ ਸਿੰਘ ਦਿਲਦਾਰ ਪਟਿਆਲਾ ਦੁਆਰਾ ਗਾਇਆ ਧਾਰਮਿਕ ਗੀਤ ” ਧੰਨ ਗੁਰੂ ਬਾਜਾਂ ਵਾਲਿ਼ਆ ” 05 ਜਨਵਰੀ ਦਿਨ ਸੋਮਵਾਰ ਨੂੰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ” ਗਾਉਂਦਾ ਪੰਜਾਬ ” ਵਿੱਚ ਪ੍ਰਸਾਰਿਤ ਕੀਤਾ ਜਾਵੇਗਾ । ਗਾਇਕ ਬਲਬੀਰ ਸਿੰਘ ਦਿਲਦਾਰ ਦੇ ਦੱਸਣ ਅਨੁਸਾਰ ਇਹ ਪ੍ਰੋਗਰਾਮ ਰਾਤੀਂ 08 ਵਜੇ ਪ੍ਰਸਾਰਿਤ ਹੋਵੇਗਾ ਅਤੇ ਦੂਸਰੇ ਦਿਨ ਦੁਹਰਾਇਆ ਵੀ ਜਾਵੇਗਾ । ਦੇਸੀ ਹੇਕ ਮਿਊਜ਼ਿਕ ਪਟਿਆਲਾ ਦੀ ਪੇਸ਼ਕਸ਼ ਇਸ ਗੀਤ ਨੂੰ ਵਿਨੋਦ ਰੱਤੀ ਸੰਗੀਤਕਾਰ ਨੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਹੈ । ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੀਤ ਦਾ ਲੋਕ ਅਰਪਣ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਧੂਰੀ ਦੇ ਮਹੀਨਾਵਾਰ ਸਾਹਿਤਕ ਸਮਾਗਮ ਵਿਖੇ ਪ੍ਰਸਿੱਧ ਲੇਖਕਾਂ ਵੱਲੋਂ ਬੜੀ ਧੂਮ ਧਾਮ ਨਾਲ਼ ਕੀਤਾ ਗਿਆ ਸੀ ਉਸੇ ਦਿਨ ਤੋਂ ਸੋਸ਼ਲ ਮੀਡੀਆ ਰਾਹੀਂ ਵੀ ਕਾਫ਼ੀ ਦਿਲਚਸਪੀ ਨਾਲ਼ ਸੁਣਿਆਂ ਜਾ ਰਿਹਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



