ਪਲਾਸਟਿਕ ਦੇ ਲਿਫਾਫਿਆਂ ਨੂੰ ਨਕਾਰੋ ਤਹਿਤ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇਥੇ ਅਲਾਇੰਸ ਕਲਬ ਇੰਟਰਨੈਸ਼ਨਲ ਡਿਸਟ੍ਰਿਕ -119 ਵਲੋ ਨੋਰਥ ਮਲਟੀਪਲ ਦੇ ਕੋਂਸਲ ਚੇਅਰਮੈਨ ਐਲੀ ਪ੍ਰਿੰਕਾ ਦੀਕਸ਼ਤ ਦੇ ਫੰਡ ਰਾਈਜਿੰਗ ਪ੍ਰੋਜੈਕਟ “ਪਲਾਸਟਿਕ ਦੇ ਲਫਾਫਿਆ ਨੂੰ ਨਕਾਰੋ ਅਤੇ ਕਪੜੇ ਦੇ ਥੈਲਿਆਂ ਨੂੰ ਸਵਿਕਾਰੋ” ਦਾ ਸੈਮੀਨਾਰ ਸਥਾਨਕ ਆਈ.ਟੀ.ਆਈ. ਲੜਕੀਆਂ (ਕੱਚਾ ਟੋਬਾ) ਹੁਸ਼ਿਆਰਪੁਰ ਵਿਖੇ ਕੀਤਾ ਗਿਆ ਜਿਸ ਵਿੱਚ ਆਈ.ਟੀ.ਆਈ ਦੀ ਪ੍ਰਿੰਸੀਪਲ ਕਾਤਾਂ ਦੇਵੀ, ਐਲੀ ਅਸ਼ੋਕ ਪੁਰੀ ਅਤੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਵਿਸ਼ੇਸ਼ ਤੋਰ ਤੇ ਪੁਜੇ, ਇਸ ਪ੍ਰੋਗਰਾਮ ਦੇ ਚੇਅਰਮੈਨ ਪਾਸਟ ਡਿਸਟ੍ਰਿਕ ਗਵਰਨਰ ਐਲੀ ਪੁਸ਼ਪਿੰਦਰ ਸ਼ਰਮਾ ਸਨ। ਪਲਾਸਟਿਕ ਦੇ ਲਫਾਫਿਆ ਨੂੰ ਨਕਾਰੋ ਅਤੇ ਕਪੜੇ ਦੇ ਥੇਲਿਆ ਨੂੰ ਸਵਿਕਾਰੋ ਦੇ ਸਿਧਾਂਤ ਉਪਰ ਸਭ ਤੋ ਪਹਿਲਾਂ ਆਈ.ਟੀ.ਆਈ. ਦੀਆ ਵਿਦਿਆਰਥਣਾ, ਆਨਚਲ, ਅਮ੍ਰਿਤ ਪਾਲ ਕੋਰ, ਬਬਨਪ੍ਰੀਤ ਕੋਰ, ਮਨਮੀਤ ਕੋਰ, ਪਿੰਕੀ ਅਤੇ ਸਿਮਰਨ ਪ੍ਰੀਤ ਕੋਰ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ, ਇਨ੍ਹਾਂ ਬਚਿਆ ਨੂੰ ਅਲਾਇੰਸ ਕਲਬ ਵਲੋ ਸਨਮਾਨਿਤ ਕਰਨ ਉਪੰਤ, ਪ੍ਰਿੰਸੀਪਲ ਕਾਂਤਾ ਦੇਵੀ ਅਤੇ ਐਲੀ ਰਮੇਸ਼ ਕੁਮਾਰ ਨੇ ਆਪਣੇ ਵਿਚਾਰ ਦਿਤੇ ਇਸ ਉਪਰੰਤ ਰੰਗ-ਕਰਮੀ ਫਿਲਮ ਕਲਾਕਾਰ ਐਲੀ ਅਸ਼ੋਕ ਪੁਰੀ ਨੇ ਵਿਦਿਆਰਥੀਆ ਨੂੰ ਪਲਾਸਟਿਕ ਤੋ ਮੁੜ ਕੇ ਕਪੜੇ ਦੇ ਝੋਲਿਆ ਵੱਲ ਆਉਣ ਅਤੇ ਦਸਤਕਾਰੀ ਦੀਆ ਚੀਜਾ ਨੂੰ ਜੀਵਨ ਵਿੱਚ ਆਪਣਾਉਣ ਲਈ ਪਰੇਰਿਆ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਟਾਫ ਦੇ ਸੁਰਿੰਦਰ ਕੋਰ,ਅਵਤਾਰ ਕੋਰ, ਰਾਜਵਿੰਦਰ ਕੋਰ, ਦੀਪਾਂ ਰਹੇਲਾ, ਕੁਲਵਿੰਦਰ ਕੋਰ, ਨੀਲਮ ਰਾਣੀ, ਵੀਨਾ, ਰਾਮਧੀਕ ,ਸਿੰਘ, ਅਮਰਜੀਤ ਸਿੰਘ ਅਤੇ ਦਵਿੰਦਰ ਸਿੰਘ ਵਿਸ਼ੇਸ਼ ਯੋਗਦਾਨ ਰਿਹਾ। ਇਸ ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰ. ਕਾਂਤਾ ਦੇਵੀ ਨੂੰ ਅਲਾਇੰਸ ਕਲਬ ਦੇ ਸਿੰਬਲ, ਕਪੜੇ ਦੀ ਥੈਲੀ ਅਤੇ ਦੋਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ ਮੈਡਮ ਕਾਂਤਾ ਦੇਵੀ ਅਲਾਇੰਸ ਕਲਬ ਦੀ ਟੀਮ ਵਲੋ ਪਹਿਲ ਦੇ ਅਧਾਰ ਤੇ ਸਮਾਜਿਕ ਸਰੋਕਾਰਾ ਦੇ ਨਾਲ ਵਿਦਿਆਰਥੀਆ ਨੂੰ ਜੋੜਨ ਧੰਨਵਾਦ ਕੀਤਾ ਅਤੇ ਅਗੇ ਤੋ ਇਸ ਤਰ੍ਹਾਂ ਦੇ ਸਮਾਗਮ ਕਰਨ ਲਈ ਬੇਨਤੀ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੂਡ ਸੇਫਟੀ ਟੀਮ ਨੇ ਵੱਖ-ਵੱਖ ਖੇਤਰਾਂ ਤੋੰ ਭਰੇ ਖਾਧ ਪਦਾਰਥਾਂ ਦੇ ਸੈਂਪਲ
Next articleਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਅਸਲਾ ਧਾਰਕਾਂ ਨੂੰ ਹਥਿਆਰ ਚੁੱਕ ਕੇ ਚੱਲਣ ਦੀ ਮਨਾਹੀ