(ਸਮਾਜ ਵੀਕਲੀ)
ਮਾਰ ਕੇ ਨਾ ਮੁਕਾਓ ਕਿੱਸਾ,
ਮੰਮੀ ਜੀ ਮੈਨੂੰ ਆਉਣ ਦਿਓ।
ਦੁਨੀਆਂ ਸੋਹਣੀ ਮੈਂ ਵੀ ਵੇਖਾਂ
ਮੈਨੂੰ ਵੀ ਹੱਸਣ ਗਾਉਣ ਦਿਓ।
ਮਾਰ ਕੇ ਨਾ….
ਬਾਬਾ ਜੀ ਨੇ ਘੱਲਿਆ ਮੈਨੂੰ,
ਜਿਵੇਂ ਤੁਹਾਨੂੰ ਘੱਲਿਆ ਸੀ।
ਮੇਰੀ ਖਾਤਿਰ ਸਹਿ ਲੈਣਾ ਜਿਵੇਂ ,
ਦੁੱਖ ਨਾਨੀ ਨੇ ਝੱਲਿਆ ਸੀ।
ਹੋਰ ਕਦੇ ਵੀ ਕੁਝ ਨਾ ਮੰਗਾਂ,
ਕਹਿਰ ਕੋਈ ਨਾ ਢਾਉਣ ਦਿਓ।
ਮਾਰ ਕੇ ਨਾ…..
ਨੰਨ੍ਹੀ ਪਰੀ, ਮੇਰੇ ਨੰਨ੍ਹੇ ਨੰਨ੍ਹੇ,
ਪੈਰਾਂ ਦੇ ਨਾਲ਼ ਬਰਕਤ ਆਊ।
ਵਿਹੜੇ ਦੇ ਵਿੱਚ ਖੇਡਾਂਗੀ ਜਦ,
ਥੋਡੇ ਮੂੰਹ ਤੇ ਰੌਣਕ ਲਿਆਊ।
ਆਪਣੇ ਹਿੱਸੇ ਵਿੱਚ ਕੋਈ ਹਾਸਾ,
ਮੈਨੂੰ ਵੀ ਤਾਂ ਪਾਉਣ ਦਿਓ।
ਮਾਰ ਕੇ ਨਾ….
ਸੱਸੀ ਨਾ ਮੈਂ ਹੀਰ ਕਿਸੇ ਦੀ,
ਮੈਂ ਤਾਂ ਇਜ਼ਤ ਟੱਬਰ ਦੀ।
ਕਲਪਨਾ ਬਣ ਨਾਂ ਚਮਕਾਊ,
ਟੌਹਰ ਵੱਖਰੀ ਧੀ ਬੱਬਰ ਦੀ।
ਜਿਹੜੀ ਮਿਟੇ ਮਿਟਾਇਆ ਨਾ,
ਐਸੀ ਲੀਕ ਮੈਨੂੰ ਵਾਉਣ ਦਿਓ।
ਮਾਰ ਕੇ ਨਾ……
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly