(ਸਮਾਜ ਵੀਕਲੀ)
ਦੁੱਖ ਵੰਡਾ ਤਾਹਨਾ ਨਾ ਮਾਰੀ
ਇਹਤੋੰ ਚੰਗਾ ਦੁੱਖੜੇ ਸਹਿਣ ਦਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਫੁੱਲਾਂ ਦੇ ਨਾਲ ਕੰਡੇ ਹੁੰਦੇ
ਚੰਗਿਆਈ ਨਾਲ ਬੁਰਾਈ
ਖ਼ੁਦ ਜਿੰਨਾ ਮਾੜਾ ਮਰਜ਼ੀ ਆਖੀੰ
ਨਾ ਕਿਸੇ ਨੂੰ ਮਾੜਾ ਕਹਿਣ ਦੇਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਨਾ ਮੌਤ ਖ਼ੁਦਾ ਤੋਂ ਮੰਗੀ ਮੇਰੇ ਲਈ
ਮੈਂ ਮਰਜੂੰ ਆਪਣੀ ਆਈ
ਨਫ਼ਰਤ ਜਿੰਨੀ ਮਰਜ਼ੀ ਕਰ ਲੈ
ਨਾ ਦਿਲਾਂ ਚ ਦੂਰੀ ਪੈਣ ਦੇਈੰ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਵੱਖ ਭਾਵੇਂ ਅਸੀਂ ਹੋ ਗਏ ਦੋਨੇ
ਦੁਨੀਆਂ ਦੀ ਨਜ਼ਰ ਇੱਕ ਰਹਿਣ ਦੇਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਅਸੀਂ ਰੁੱਸੇ ਹਾਂ ਜਾਂ ਟੁੱਟੇ ਹਾਂ
ਨਾ ਲੋਕਾਂ ਨੂੰ ਜ਼ਾਹਿਰ ਕਰਾਈ
ਕੱਲਿਆਂ ਭਾਵੇਂ ਪੱਥਰ ਮਾਰੀ
ਲੋਕਾਂ ਵਿੱਚ ਫੁੱਲ ਨਾ ਖਹਿਣ ਦਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਗੁੱਸਾ ਗਿਲਾ ਨਿਬੇੜ ਲਵਾਂਗੇ
ਜੋ ਹੈ ਇੱਕ ਦੂਜੇ ਤਾਈਂ
ਕੱਲਿਆਂ ਭਾਵੇਂ ਮਹਿਲ ਵੀ ਢਾਹ ਦਈਂ
ਨਾ ਲੋਕਾਂ ਵਿੱਚ ਕੁੱਲੀ ਢਹਿਣ ਦੇਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਆਪਣਿਆਂ ਵਿਚ ਗਿਣੀ ਨਾ ਭਾਵੇਂ
ਪਰ ਕਰੀਂ ਨਾ ਮੈਨੂੰ ਪਰਾਈ
ਕੱਲਿਆਂ ਭਾਵੇਂ ਨਜ਼ਰਾਂ ਫੇਰ ਲਈ
ਪਰ ਲੋਕਾਂ ਵਿੱਚ ਇੱਜ਼ਤ ਰਹਿਣ ਦੇਈੰ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਨਫ਼ਰਤ ਮੈਥੋਂ ਕਰ ਨਹੀਂ ਹੋਣੀ
ਤੂੰ ਭਾਵੇਂ ਕਰੀ ਜਾਈਂ
ਵੀਰਪਾਲ ਭੱਠਲ’ ਦੇ ਦਿਲ ਤੋਂ
ਨਫ਼ਰਤ ਦੀ ਮੈਲ ਲਹਿਣ ਦੇਈਂ
ਚੰਗਾ ਕਹਿ ਮਾੜਾ ਨਾ ਆਖੀਂ
ਹਾਂ ਜਿਵੇਂ ਜਿਹੋ ਜਿਹੀ ਰਹਿਣ ਦੇਈਂ
ਵੀਰਪਾਲ ਕੌਰ ਭੱਠਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly