(ਸਮਾਜ ਵੀਕਲੀ)
ਲੱਭਣੇ ਨਹੀਂ ਤੈਨੂੰ ਯਾਰ ਗੁਆਚੇ,
ਕਿਵੇਂ ਭੁਲਾਏ ਗਾ ਆਪਣੇ ਮਾਪੇ।
ਸਾਡੀ ਯਾਦ ਨੇ ਸੌਣ ਨੀ ਦੇਣਾ,
ਦੇਖੇਗਾ ਘੜੀ ਮੁੜ ਤਸਵੀਰਾ,
ਨਾ ਜਾਵੀਂ ਪਰਦੇਸ ਵੇ ਵੀਰਾ ,ਨਾ ਜਾਵੀਂ ਪਰਦੇਸ
ਨਾ ਜਾਵੀਂ ਪਰਦੇਸ ਵੇ ਵੀਰਾ ,ਨਾ ਜਾਵੀਂ ਪਰਦੇਸ
ਮੇਰੇ ਵਾਂਗੂੰ ਕੋਈ ਨੀ ਲੜਨਾ,
ਮਾੜੇ ਟਾਈਮ ਚ ਕੋਈ ਨੀ ਖੜਨਾ।
ਔਖਾ ਹੋ ਜਾਊ ਤੈਨੂੰ ਰਹਿਣਾ,
ਫਿਰੇਗਾ ਬਣਕੇ ਵਾਂਗ ਫਕੀਰਾਂ,
ਨਾ ਜਾਵੀਂ ਪਰਦੇਸ ਵੇ ਵੀਰਾ,ਨਾ ਜਾਵੀਂ ਪਰਦੇਸ
ਨਾ ਜਾਵੀਂ ਪਰਦੇਸ ਵੇ ਵੀਰਾ,ਨਾ ਜਾਵੀਂ ਪਰਦੇਸ
ਦੱਸ ਦੇ ਤੇਰੀ ਕਿ ਮਜਬੂਰੀ ,
ਕਾਹਤੋਂ ਪਾਉਣਾ ਐਨੀ ਦੂਰੀ ।
ਦੱਸ ਦੇ ਮੈਨੂੰ ਦੋਸ਼ ਹੈ ਕਿਸਦਾ,
ਜਾ ਫੇਰ ਮਾੜੀਆਂ ਤਕਦੀਰਾ,
ਨਾ ਜਾਵੀਂ ਪਰਦੇਸ ਵੇ ਵੀਰਾ,ਨਾ ਜਾਵੀਂ ਪਰਦੇਸ
ਨਾ ਜਾਵੀਂ ਪਰਦੇਸ ਵੇ ਵੀਰਾ,ਨਾ ਜਾਵੀਂ ਪਰਦੇਸ
ਲਿਖਤ – ਬਲਵਿੰਦਰ ਕੌਰ
ਭਵਾਨੀਗੜ (ਸੰਗਰੂਰ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly