(ਸਮਾਜ ਵੀਕਲੀ)
ਘਰ ਵਾਲਿਆਂ ਜਾਂ ਕਿਸੇ ਹੋਰ ਨਾਲ,
ਐਵੇਂ ਨਾ ਖਹਿਬੜਿਆ ਕਰੋ।
ਪਤਾ ਨ੍ਹੀਂ ਬੁਰੇ ਵਕਤ ਤੇ ਕਿਸ ਕੰਮ ਆਉਣਾ,
ਫਿਰ ਡਰ-ਡਰ ਕੇ ਅੰਦਰ ਨਾ ਵੜਿਆ ਕਰੋ।
ਲੜਾਈ ਝਗੜਿਆਂ ਨਾਲ ਮਨ ਚ ਫਤੂਰ ਪੈਂਦਾ,
ਮਨ ਖਿਝਿਆ ਰਹੇ, ਆਪਣਿਆਂ ਤੋਂ ਦੂਰ।
ਰਹਿੰਦਾ।
ਖੁਸ਼ ਰਹਿਣ ਦੇ ਢੰਗ-ਵੱਲ ਸਿਖੋ,
ਕੰਮ ਦੀ ਗੱਲ ਹੈ ਤੂਰ ਕਹਿੰਦਾ।
ਲੁਕੋ ਕਿਸੇ ਗੱਲ ਦਾ ਆਪਣਿਆਂ ਕੋਲੋਂ ਨਾ ਰੱਖੋ,
ਸਰੀਰ ਦੇ ਨਾਜ਼ੁਕ ਹਿੱਸਿਆਂ ਤੇ ਬੋਝ ਪੈਂਦਾ।
ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ,
ਦਿਮਾਗ ਦਾ ਚੈਨ ਹੈ ਖੋਹ ਲੈਂਦਾ।
ਜਿਸ ਮਾਲਕ ਨੇ ਸਾਜਿਆ ਹੈ ਤੈਨੂੰ,
ਉਸਨੇ ਹੀ ਤੇਰੀਆਂ ਮੁਸੀਬਤਾਂ ਦਾ ਹੱਲ ਕਰਨਾ।
ਚੱਜ ਦੇ ਕੰਮਾਂ ਵਿਚ ਲਾਇਆ ਕਰ ਬਿਰਤੀ,
ਵਿਹਲੇ ਮਨ ਨੇ ਤੇਰਾ ਢਾਂਚਾ ਉਥੱਲ-ਪੁਥੱਲ ਕਰਨਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly