HOME ਬਿਜਲੀ ਦੀ ਲਾਈਨ ਲੰਘਾਏ ਜਾਣ ਨੂੰ ਲੈ ਕੇ ਕੀਤੇ ਜਾ ਰਹੇ ਧੱਕੇ...

ਬਿਜਲੀ ਦੀ ਲਾਈਨ ਲੰਘਾਏ ਜਾਣ ਨੂੰ ਲੈ ਕੇ ਕੀਤੇ ਜਾ ਰਹੇ ਧੱਕੇ ਤੋਂ ਕਿਸਾਨ ਦੁਖੀ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਬਨਾਂ ਦੇ ਕਿਸਾਨ ਦੇ ਖੇਤ ਵਿੱਚੋਂ ਕੱਢੀ ਜਾ ਰਹੀ ਬਿਜਲੀ ਸਪਲਾਈ ਦੀ ਲਾਈਨ ਨੂੰ ਲੈ ਕੇ ਕਿਸਾਨ ਡਾਢਾ ਪ੍ਰੇਸ਼ਾਨ  ਕਿਸਾਨ ਨੇ ਆਪਣੇ ਖੇਤ ਵਿੱਚੋਂ ਬਿਜਲੀ ਦੀਆਂ ਤਾਰਾਂ ਨਾ ਲੰਘਾਉਣ   ਬਿਜਲੀ ਵਿਭਾਗ ਨੂੰ ਗੁਹਾਰ ਲਗਾਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਨਾਂ ਦੇ ਕਿਸਾਨ ਜੋਗਿੰਦਰ ਪਾਲ ਨੇ ਦੱਸਿਆ ਕਿ ਨੇੜੇ ਪੈਂਦੀ ਇੱਕ ਕੈਪਸੂਲ ਫੈਕਟਰੀ ਵਿੱਚ ਬਿਜਲੀ ਸਪਲਾਈ ਦੀ ਨਵੀਂ ਲਾਈਨ ਪਾਏ ਜਾਣ ਲਈ ਵੱਡੇ-ਵੱਡੇ ਟਾਵਰ ਲਗਾਏ ਜਾ ਰਹੇ ਹਨ ਜਿਸ ਤੋਂ ਬਾਅਦ ਤਾਰਾਂ ਪਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਉਸ ਦੇ ਨਾਲ ਦੇ ਕਿਸਾਨ ਦੀ ਜਮੀਨ ਵਿੱਚ ਟਾਵਰ ਲੱਗ ਚੁੱਕਿਆ ਹੈ ਅਤੇ ਉਸ ਦੇ ਖੇਤ ਵਿੱਚ ਭਾਵੇਂ ਟਾਵਰ ਤਾਂ ਨਹੀਂ ਲੱਗਿਆ ਪ੍ਰੰਤੂ ਬਿਜਲੀ ਦੀਆਂ ਤਾਰਾਂ ਜਰੂਰ ਲੰਘਣਗੀਆਂ ਜਿਸ ਨਾਲ ਉਹ ਆਪਣੇ ਖੇਤ ਵਿੱਚ ਪਾਪੂਲਰਾਂ ਆਦਿ ਦੇ ਬੂਟੇ ਨਹੀਂ ਲਗਾ ਸਕੇਗਾ ਕਿਉਂਕਿ ਬਿਜਲੀ ਵਿਭਾਗ ਜਿੱਥੇ ਵੀ ਤਾਰਾਂ ਦੇ ਨੇੜੇ ਦਰੱਖਤ ਹੁੰਦੇ ਹਨ ਉਹਨਾਂ ਨੂੰ ਕਟਵਾ ਦਿੰਦਾ ਹੈ। ਉਸ ਨੇ ਦੱਸਿਆ ਕਿ ਮੇਰੇ ਖੇਤ ਜਿੱਥੋਂ ਲਾਈਨ ਲੰਘਣੀ ਹੈ ਦੀ ਲੰਬਾਈ 74 ਕਰਮਾਂ ਦੇ ਕਰੀਬ ਹੈ ਅਤੇ ਇਸ ਦਾ ਪਤਾ ਉਸ ਨੂੰ ਬੀਤੀ 18 ਮਾਰਚ ਨੂੰ ਹੀ ਲੱਗਿਆ। ਜੋਗਿੰਦਰ ਪਾਲ ਨੇ ਦੱਸਿਆ ਕਿ ਤਾਰਾਂ ਵਾਲੀ ਜਗ੍ਹਾ ‘ਤੇ ਬੂਟੇ ਨਾ ਲੱਗਣ ਕਾਰਨ ਉਸ ਨੂੰ ਭਵਿੱਖ ਵਿੱਚ ਕਾਫੀ ਨੁਕਸਾਨ ਹੋਵੇਗਾ ਜਿਸ ਦਾ ਸਿੱਧਾ ਜਿੰਮੇਵਾਰ ਵਿਭਾਗ ਹੈ। ਕਿਸਾਨ ਜੋਗਿੰਦਰ ਪਾਲ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦੇ ਖੇਤ ਵਿੱਚੋਂ ਬਿਜਲੀ ਦੀਆਂ ਤਾਰਾਂ ਨਾ ਲੰਘਾਈਆਂ ਜਾਣ ਤਾਂ ਜੋ ਉਸ ਨੂੰ ਬੂਟੇ ਲਗਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਇੱਥੇ ਇਹ ਦੱਸਣਯੋਗ ਹੈ ਕਿ ਇੱਕ ਪਾਸੇ ਤਾਂ ਪਾਵਰਕਾਮ ਬਿਜਲੀ ਦੀਆਂ ਸਪਲਾਈ ਲਾਈਨਾਂ ਨੇੜੇ ਲੋਕਾਂ ਨੂੰ ਦਰੱਖਤ ਲਗਾਉਣ ਤੋਂ ਰੋਕ ਰਿਹਾ ਹੈ ਅਤੇ ਜੇ ਦਰਖਤ ਲਾਈਨਾਂ ਵਿੱਚ ਅੜਚਨ ਪੈਦਾ ਕਰਦੇ ਹਨ ਤਾਂ ਉਹਨਾਂ ਨੂੰ ਕੱਟਿਆ ਜਾ ਰਿਹਾ ਹੈ ਜਦਕਿ ਕਈ ਲਾਈਨਾਂ ਨੂੰ ਖੇਤਾਂ ਤੋਂ ਬਾਹਰ ਵੀ ਕੱਢਿਆ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਉਕਤ ਕਿਸਾਨ ਦੇ ਖੇਤਾਂ ਵਿੱਚੋਂ ਸਪਲਾਈ ਲਾਈਨ ਕੱਢਣ ਵਿੱਚ ਆਖਿਰ ਕਿਹੜੀ ਮਜਬੂਰੀ ਹੈ। ਜਦੋਂ ਇਸ ਸਬੰਧੀ ਕੈਪਸੂਲ ਫੈਕਟਰੀ ਦੇ ਜਰਨਲ ਮੈਨੇਜਰ ਜਸਵਿੰਦਰ ਸਿੰਘ ਨਾਲ ਗੱਲਬਾਤ ਤਾਂ ਉਹਨਾਂ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਮਹਿਕਮੇ ਵਲੋਂ ਪਾਈਆਂ ਜਾ ਰਹੀਆਂ ਹਨ ਜਿਹਨਾਂ ਬਾਰੇ ਬਿਜਲੀ ਵਿਭਾਗ ਹੀ ਜਾਣਦਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTHE MYSTERY OF BLACK HOLES
Next articleProtest Demonstration and Dharna at Jantar Mantar to demand, Stop Killings Us in Sewer and Septic Tanks