(ਸਮਾਜ ਵੀਕਲੀ)
ਕਿੰਨੇ ਸਾਲ ਜਿੰਦਗ਼ੀ ਦੇ ਬੀਤੇ,
ਕੰਮ ਨਾ ਕੋਈ ਵੀ ਚੰਗੇ ਕੀਤੇ।
ਹਰ ਸਾਲ ਅਗਲੇ ਸਾਲ ਆਉਂਦੇ ਰਹੇ,
ਬੱਸ ਜੰਜਾਲ਼ ਸਾਡੇ ਵਧਾਉਂਦੇ ਗਏ।
‘ਕੱਠਾ ਕੀਤਾ ਅਸਬਾਬ ਤਮਾਮ,
ਬੇਸ਼ੱਕ ਨਾਲ਼ ਨੀ ਜਾਣਾ ਸਮਾਨ।
ਉੱਪਰ ਵਾਲੇ ਨੂੰ ਯਾਦ ਨਾ ਕਰਿਆ,
ਓਹਦੀ ਰਹਿਮਤ ਭੁੱਲ ਕੇ ਮਰਿਆ।
ਸ਼ਿਕਾਇਤਾਂ ਦੇ ਅੰਬਾਰ ਲਗਾਏ,
ਸ਼ੁੱਕਰਾਨੇ ਨਾ ਸਾਨੂੰ ਕਰਨੇ ਆਏ।
ਐ ਮੇਰੇ ਸਤਿਗੁਰ ਜੀ ਬਖਸ਼ਿਓ,
‘ਮਨਜੀਤ’ ਨੂੰ ਚਰਨਾਂ ਦੇ ਵਿੱਚ ਰੱਖਿਓ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly