(ਸਮਾਜ ਵੀਕਲੀ)
ਐ ਕਲਮ ਹੈਰਾਨ ਨਾ ਹੋ
ਕੁੱਝ ਅੱਖਰ ਅਜੇ ਉਦਾਸ ਹੈ ……
ਜਜ਼ਬਾਤ ਫਰੋਲ ਕੇ ਪੰਨਿਆ ਸੰਗ
ਦਿਲ ਨੂੰ ਦੇਣਾ ਧਰਵਾਸ ਹੈ !!
ਐਂਵੇ ਨਾ ਕਰ ਸਵਾਲ ਕੋਈ
ਸਾਡੀ ਆਸ ਹੋਈ ਬੇਆਸ ਹੈ !!
ਸਾਨੂੰ ਹਾਸੇ ਭਾਰੂ ਲੱਗਦੇ ਨੇ
ਸਾਡਾ ਰੁੱਸ ਗਿਆ ਕੋਈ ਖਾਸ ਹੈ !!
ਅੱਜ ਹੰਝੂ ਰੋਕੇ ਨਹੀਂ ਜਾਂਦੇ
ਕੱਟ ਕੇ ਆਏ ਬਨਵਾਸ ਹੈ !!
ਸਾਡੇ ਹਿਜਰ ਚ ਚੀਸਾਂ ਪੈਂਦੀਆਂ ਨੇ
ਜਿਵੇਂ ਜਿਸਮ ਚੋਂ ਕਟਿਆ ਮਾਸ ਹੈ !!
ਨੈਣਾਂ ਸ਼ਰਤਾਂ ਲਈਆਂ ਰਾਹਾਂ ਨਾਲ
ਇਕ ਤੇਰੀ ਹੀ ਕਰਨੀ ਤਲਾਸ਼ ਹੈ !!
ਤੇਰੇ ਮੁੜ ਆਉਣ ਦੀ ਆਸ ਹੈ
ਜਦ ਤੱਕ ਮੇਰੇ ਚਲਦੇ ਸਵਾਸ ਹੈ !!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly