ਅਜੇ ਜ਼ਿੱਦ ਨਾ ਕਰਿਓ‌

ਜਸਪਾਲ ਜੱਸੀ

ਸਮਾਜ ਵੀਕਲੀ

ਅਜੇ ਜ਼ਿੱਦ ਨਾ,
ਕਰਿਓ ਮੇਰੇ ਦੋਸਤੋ !
ਕਿਸੇ ਜਸ਼ਨ ‘ਚ,
ਸ਼ਾਮਲ ਹੋਣ ਲਈ।
ਨਾ ਸਾਜ਼ਗਾਰ ਨੇ,
ਘੜੀਆ,
ਵਕਤ ਦੀਆਂ।
ਮੁਆਫ਼ ਕਰ ਦੇਣਾ,
ਹੋਵਾਂਗਾ ਸ਼ਾਮਲ,
ਤੁਹਾਡੀ,
ਮਹਿਫ਼ਿਲ ਵਿਚ।
ਅਜੇ ਕੋਇਆਂ ‘ਚ,
ਸੁੱਕੇ ਅੱਥਰੂ,
ਧੁੰਦਲਾ ਵਖਿਆਨ,
ਕਰਦੇ ਨੇ।
ਨਵੇਂ ਅੱਥਰੂ ਅਜੇ,
ਮਚਲ ਕੇ,
ਨਮਕੀਨ ਪੈਰ,
ਮੇਰੀਆਂ ਬੁੱਲ੍ਹੀਆਂ ‘ਤੇ,
ਧਰਦੇ ‌ਨੇ।
ਤੇ ਖਾਰਾ ਜਿਹਾ,
ਸੁਆਦ ਦੇ ਕੇ,
ਪੁੱਛਦੇ ਨੇ‌ !
ਤੂੰ ਕੀ ਕੀਤੈ,
ਮੇਰੇ ਲਈ ?
ਮੁਆਫ਼ ਕਰਨਾ
ਮੇਰੇ ਦੋਸਤੋ !
ਸ਼ਾਮਲ ਹੋਵਾਂਗਾ,
ਤੁਹਾਡੀ,
ਮਹਿਫ਼ਿਲ ਵਿਚ।
ਪਰ ਅਜੇ,
ਜ਼ਿੱਦ ਨਾ ਕਰਿਓ‌ ,
ਕਿਸੇ ਰੌਣਕ ‘ਚ,
ਆਉਣ ਲਈ।
ਮਿੱਠੇ,ਕੌੜੇ,ਖਾਰੇ,
ਪਾਣੀਆਂ ਦਾ ਅੰਤਰ,
ਸਮਝਣ ਦੀ ਕੋਸ਼ਿਸ਼,
ਕਰੀਓ ਮੇਰੇ ਦੋਸਤੋ !
ਪਰ ਜਸ਼ਨ ‘ਚ,
ਸ਼ਾਮਲ ਹੋਣ ਦੀ,
ਜ਼ਿੱਦ ਨਾ ਕਰਿਓ‌‌ !
ਆਵਾਂਗਾ ਜ਼ਰੂਰ,
ਮੌਸਮ ਸਾਜ਼ਗਾਰ,
ਹੋ ਲੈਣ ‌ਦਿਓ,
ਮੇਰੇ ਦੋਸਤੋ!
ਆਵਾਂਗਾ ਜ਼ਰੂਰ।

ਜਸਪਾਲ ਜੱਸੀ

9463321125

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSamsung Galaxy A22 likely to be priced at Rs 18,499 in India
Next articleਮਨ ਦੀਆਂ ਗੱਲਾਂ ਕਰਦਾ ਪਖੰਡੀ