ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਰਾਜੂ ਗਰੇਵਾਲ ਨੁੰ ਹਲਕਾ ਗਿੱਲ ਦਾ ਪ੍ਰਧਾਨ ਨਿਯੁਕਤ ਕੀਤਾ

ਤਿੰਨ ਕਾਲੇ ਕਾਨੂੰਨਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਕੇਂਦਰ ਦੀ ਨੀਅਤ ਸਾਫ਼ ਨਹੀਂ-ਜੱਥੇਦਾਰ ਨਿਮਾਣਾ/ਮਖੂ 
ਲੁਧਿਆਣਾ, (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਨਿਰਮਲ ਸਿੰਘ ਬੇਰਕਲਾਂ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਪਿੰਡ ਲਲਤੋਂ ਵਿਖੇ ਹੋਈ । ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਯੂਨੀਅਨ ਦੀ ਮਜ਼ਬੂਤੀ ਲਈ ਸ੍ਰ: ਗੁਰਚਰਨ ਸਿੰਘ ਰਾਜੂ ਗਰੇਵਾਲ ਨੂੰ ਹਲਕਾ ਗਿੱਲ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ, ਹਰਪ੍ਰੀਤ ਸਿੰਘ ਗਰੇਵਾਲ ਮੀਤ ਪ੍ਰਧਾਨ, ਨਰਿੰਦਰ ਬਹਿਲ ਸੈਕਟਰੀ, ਸੁਖਦੇਵ ਸਿੰਘ ਭੱਟੀ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਆਪਣੀ ਗੱਲਬਾਤ ਦੌਰਾਨ ਜੱਥੇਦਾਰ ਨਿਮਾਣਾ ਤੇ ਮਖੂ ਨੇ ਕਿਹਾ ਦਿੱਲੀ ਬਾਰਡਰ ਤੇ ਚਲੇ ਕਿਸਾਨ ਅੰਦੋਲਨ ਵਿਚ 700 ਤੋਂ ਵੱਧ ਕਿਸਾਨਾਂ ਦੀ ਸ਼ਹੀਦੀਆਂ ਤੋਂ ਬਾਅਦ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਸਫਲ ਹੋਏ। ਲੇਕਿਨ ਅੱਜ ਵੀ ਤਿੰਨ ਕਾਲੇ ਕਾਨੂੰਨਾਂ ਦਾ ਖਤਰਾ ਮੰਡਰਾ ਰਿਹਾ ਹੈ ਕੇਂਦਰ ਸਰਕਾਰ ਦੀ ਨੀਅਤ ਠੀਕ ਨਹੀਂ ਕਿਸੇ ਹੋਰ ਢੰਗ-ਤਰੀਕੇ ਨਾਲ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ, ਇਸ ਕਰਕੇ ਆਪਣੇ ਜਾਤੀ ਮੁਫ਼ਾਦ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਤੇ ਮੁਖਤਿਆਰ ਸਿੰਘ ਗਰੇਵਾਲ, ਵਨੀਤ ਕੁਮਾਰ ਗੋਲਡੀ, ਜਗਪਾਲ ਸਿੰਘ ਬਿੱਟੂ, ਗੁਰਦੀਪ ਸਿੰਘ ਗਰੇਵਾਲ, ਬਲਜਿੰਦਰ ਸਿੰਘ ਲਲਤੋਂ, ਕਬੀਰ ਭੱਟੀ ਲਲਤੋਂ, ਲਾਡੀ ਲਲਤੋਂ, ਗੁਰਸ਼ਰਨਪਾਲ ਸਿੰਘ ਲਲਤੋਂ, ਨਰਿੰਦਰ ਕੁਮਾਰ ਬਹਿਲ, ਮਨਜਿੰਦਰ ਸਿੰਘ ਖਾਲਸਾ, ਹਰਸਿਮਰਤ ਪ੍ਰੀਤ ਸਿੰਘ ਫੌਜੀ, ਅਬੀ ਲਲਤੋਂ, ਗੁਰਦੀਪ ਗਿੱਲ, ਰਾਜਵੀਰ ਸਿੰਘ ਗਿੱਲ, ਹਰਸ਼ਪ੍ਰੀਤ ਸਿੰਘ ਗਰੇਵਾਲ ਜੁਝਾਰ ਸਿੰਘ, ਬਲਦੇਵ ਸਿੰਘ ਸੰਧੂ, ਗੁਰਚਰਨ ਸਿੰਘ ਭੁੱਲਰ, ਜਸਵੰਤ ਸਿੰਘ ਜੱਸਾ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰ ਧੱਕੇਸ਼ਾਹੀ ਨਾਲ ਸੱਚ ਬੋਲਣ ਵਾਲਿਆਂ ਦੀ ਆਵਾਜ਼ ਬੰਦ ਨਹੀਂ ਕਰ ਸਕਦੀ -ਮਾਲਵਿੰਦਰ ਸਿੰਘ ਮਾਲੀ
Next articleਸ਼ੁਭ ਸਵੇਰ ਦੋਸਤੋ