ਖੋਤਿਆਂ ਨੂੰ ਚੌਧਰ ਮਿਲ਼ੀ ਹੋਈ

ਧੰਨਾ ਧਾਲੀਵਾਲ਼
(ਸਮਾਜ ਵੀਕਲੀ)
ਖੋਤਿਆਂ ਨੂੰ ਚੌਧਰ ਮਿਲ਼ੀ ਹੋਈ ਵੱਗ ਭੇਡਾਂ ਦਾ ਜੋ ਚਾਰ ਰਹੇ
ਕੁਝ ਐਸੇ ਸੱਪ ਦੋਮੂੰਹੇ ਨੇ ਡੰਗ ਬਿਨ ਵਜਾਹ ਤੋਂ ਮਾਰ ਰਹੇ
ਏਥੇ ਪੜ੍ਹਿਆ ਲਿਖਿਆ ਬੰਦਾ ਵੀ ਹੁਣ ਚੰਦ ਨੋਟਾਂ ਵਿੱਚ ਵਿਕਦਾ ਏ
ਬਈ ਉਸ ਤੇ ਕਲਮ ਚਲਾਈ ਜਾਹ ਤੈਨੂੰ ਜੋ ਅੱਖਾਂ ਤੋਂ ਦਿਸਦਾ ਏ
ਕੁਝ ਰੱਤ ਪੀਣੀਆਂ ਜੋਕਾਂ ਨੇ ਰੱਤ ਆਮ ਬੰਦੇ ਦਾ ਚੂਸ ਲਿਆ
ਧਰਤੀ ਦੇ ਹੁਣ ਅਮੀਰਾਂ ਨੇ ਜੀ ਕੱਢ ਗਰੀਬ ਦਾ ਜੂਸ ਲਿਆ
ਤੇ ਦੇਹ ਧਾਰੀ ਕੁਝ ਠੱਗਾਂ ਦੇ ਪੈਰਾਂ ਵਿੱਚ ਮੱਥਾ ਟਿਕਦਾ ਏ
ਬਈ ਉਸ ਤੇ ਕਲਮ ਚਲਾਈ ਜਾ ਤੈਨੂੰ ਜੋ ਅੱਖਾਂ ਤੋਂ ਦਿਸਦਾ ਏ
ਕੁਝ ਕੰਜ਼ਰ ਅਤੇ ਲਫੰਗਿਆਂ ਦੀ ਗੁੰਡਿਆਂ ਨਾਲ਼ ਯਾਰੀ ਪੱਕੀ ਏ
ਚੋਰਾਂ ਨੂੰ ਮੌਜਾਂ ਲੱਗੀਆਂ ਨੇ ਪਰ ਸੱਚ ਪੀਹ ਰਿਹਾ ਚੱਕੀ ਏ
ਤੇਰਾ ਵੀ ਨੰਬਰ ਲਾ ਦੇਣਾ ਕਿਉਂ ਧੰਨਿਆਂ ਤੂੰ ਸੱਚ ਲਿਖਦਾ ਏ
ਬਈ ਉਸ ਤੇ ਕਲਮ ਚਲਾਈ ਜਾ ਤੈਨੂੰ ਜੋ ਅੱਖਾਂ ਤੋਂ ਦਿਸਦਾ ਏ
ਧੰਨਾ ਧਾਲੀਵਾਲ਼

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਮਰ ਰਹੀ ਸੰਵੇਦਨਾ