ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਨਹੀਂ ਆਉਂਦੀ – ਅਰੋੜਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲਾਇਨਜ਼ ਕਲੱਬ ਵਿਸ਼ਵਾਸ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਲਹਲੀ ਖੁਰਦ ਦੇ ਸਹਿਯੋਗ ਨਾਲ ਲਾਇਨ ਕੁਲਵੰਤ ਸਿੰਘ ਰਾਏ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 16 ਯੂਨਿਟ ਖੂਨਦਾਨ ਕੀਤਾ ਗਿਆ। ਦਿਲਬਾਗ ਸਿੰਘ ਟੈਕਨੀਕਲ ਸੁਪਰਵਾਈਜ਼ਰ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ, ਮਾਡਲ ਟਾਊਨ ਦੀ ਟੀਮ ਵੱਲੋਂ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਜੀਤ ਸਿੰਘ ਭਾਟੀਆ ਅਤੇ ਚੇਅਰਮੈਨ ਰੋਡ ਸੇਫ਼ਟੀ ਵਿਜੇ ਅਰੋੜਾ ਨੇ ਕਿਹਾ ਕਿ ਮਨੁੱਖ ਨੂੰ ਜਿਉਂਦੇ ਜੀਅ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਚਾਹੀਦਾ ਹੈ। ਕਿਉਂਕਿ ਖੂਨਦਾਨ ਕਰਨ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜਦੋਂ ਕਿ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਨਾਲ ਕਿਸੇ ਦੀ ਹਨੇਰੀ ਜ਼ਿੰਦਗੀ ਵਿਚ ਰੋਸ਼ਨੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਲਾਇਨ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਰੋੜਾ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਤੁਸੀਂ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਕੇ ਕਿਸੇ ਦੀ ਕੀਮਤੀ ਜਾਨ ਬਚਾ ਸਕਦੇ ਹੋ। ਖੂਨਦਾਨ ਕਰਨ ਤੋਂ ਬਾਅਦ ਸਾਡੇ ਸਰੀਰ ਨੂੰ 24 ਘੰਟਿਆਂ ਦੇ ਅੰਦਰ ਖੂਨ ਦੀ ਸਪਲਾਈ ਹੋ ਜਾਂਦੀ ਹੈ। ਅਰੋੜਾ ਨੇ ਕਿਹਾ ਕਿ ਕੇਵਲ ਉਹ ਵਿਅਕਤੀ ਜਿਸ ਨੂੰ ਹੈਪੇਟਾਈਟਸ ਬੀ, ਏਡਜ਼ ਆਦਿ ਵਰਗੀ ਕੋਈ ਛੂਤ ਵਾਲੀ ਬਿਮਾਰੀ ਹੋਵੇ, ਉਹ ਹੀ ਖੂਨਦਾਨ ਨਹੀਂ ਕਰ ਸਕਦਾ। ਲਾਇਨ ਕੁਲਬੰਤ ਸਿੰਘ ਰਾਏ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦੀ ਹੀ ਇੱਕ ਹੋਰ ਖੂਨਦਾਨ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਕੈਂਪ ਦੌਰਾਨ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੇ ਮੁਖੀਆਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਇਨ ਪੰਕਜ ਕੁਮਾਰ, ਗੁਰਮੇਜ ਸਿੰਘ, ਰਣਜੀਤ ਸਿੰਘ ਸਰਪੰਚ, ਸੋਮਨਾਥ ਪੰਚ, ਪਰਮਵੀਰ ਸਿੰਘ ਲੰਬੜਦਾਰ, ਸਰਬਜੀਤ ਸਿੰਘ, ਕਰਮਜੀਤ ਸਿੰਘ, ਰਸ਼ਪਾਲ ਮੱਲ, ਕੁਲਵਿੰਦਰ ਸਿੰਘ, ਭਗਤ ਰਾਏ ਅਤੇ ਲਛਮਣ, ਜਤਿਨ, ਸੰਨੀ (ਸਾਰੇ ਲੈਬ ਟੈਕਨੀਸ਼ੀਅਨ) ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਹਾਕੁੰਭ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਕੰਟੇਨਰ ਨਾਲ ਟਕਰਾਈ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ
Next articleਨਰਸਿੰਗ ਖੇਤਰ ਜਨਤਕ ਸੇਵਾ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ – ਕੈਬਨਿਟ ਮੰਤਰੀ ਡਾ. ਰਵਜੋਤ