ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ(ਮੇਨ ਵਿੰਗ)ਗੁਰਪਾਲ ਸਿੰਘ ਇੰਡੀਅਨ ਮਾਨਵਤਾ ਦੀ ਸੇਵਾ ਦੀ ਜਿਉਂਦੀ ਜਾਗਦੀ ਮਿਸਾਲ ਹਨ।ਗੁਰਪਾਲ ਸਿੰਘ ਇੰਡੀਅਨ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਹਨ।ਇੰਡੀਅਨ ਪਿਛਲੇ ਕਈ ਸਾਲਾਂ ਤੋਂ ਖੂਨਦਾਨ ਕਰਕੇ ਲੋਕਾਂ ਦੀ ਜਾਨ ਬਚਾਉਂਦੇ ਆ ਰਹੇ ਹਨ।ਇਸ ਨੇਕ ਕੰਮ ਦੀ ਸ਼ੁਰੂਆਤ ਉਨ੍ਹਾਂਨੇ ਉਦੋਂ ਕੀਤੀ ਜਦੋ ਸ਼ਮੇ ਤੇ ਖੂਨ ਨਾ ਮਿਲਣ ਦੇ ਕਾਰਨ ਨੇ ਕਈ ਸਾਲ ਪਹਿਲਾਂ ਖੂਨਦਾਨ ਨਾ ਹੋਣ ਕਾਰਨ ਉਨ੍ਹਾਂਨੇ ਕਾਫੀ ਸਾਲ ਪਹਿਲਾ ਕਿਸੇ ਨੂੰ ਮਾਰਦੇ ਹੋਏ ਦੇਖਿਆ ਸੀ।ਉਸ ਦਿਨ ਤੋਂ ਹੀ ਇੰਡੀਅਨ ਨੇ ਖੂਨਦਾਨ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ।ਪਿਛਲੇ ਲੰਬੇ ਸਮੇਂ ਤੋਂ ਉਹ ਖੂਨਦਾਨ ਕਰ ਰਹੇ ਹਨ ਅਤੇ ਹੁਣ ਤੱਕ 36 ਵਾਰ ਖੂਨਦਾਨ ਕਰ ਚੁੱਕੇ ਹਨ ।
ਉਨ੍ਹਾਂ ਨੂੰ ਪੰਜਾਬ ਦਾ ਚਲਦਾ ਫਿਰਦਾ ਬਲੱਡ ਬੈਂਕ ਕਿਹਾ ਜਾਂਦਾ ਹੈ,ਜੋ ਇਕ ਫ਼ੋਨ ਕਾਲ ਤੇ ਖੂਨਦਾਨ ਕਰਨ ਲਈ ਲੋਕਾਂ ਤੱਕ ਪਹੁੰਚਦੇ ਹਨ।ਇੰਡੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਭਾਰਤ ਦੇ ਕਈ ਰਾਜਾਂ ਵਿੱਚ ਖੂਨਦਾਨ ਕਰਨਾ ਅਤੇ ਖੂਨਦਾਨ ਬਾਰੇ ਜਾਗਰੂਕਤਾ ਫੈਲਾਉਣਾ ਹੈ।ਜੇਕਰ ਦੇਸ਼ ਅਤੇ ਸਮਾਜ ਦਾ ਹਰ ਵਿਅਕਤੀ ਆਪਣੇ ਜ਼ਿਲ੍ਹੇ ਦੇ ਸਥਾਨਕ ਬਲੱਡ ਬੈਂਕ ਵਿੱਚ ਜਾ ਕੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰੇ ਤਾਂ ਕਿਸੇ ਵੀ ਵਿਅਕਤੀ ਦੀ ਖੂਨ ਦੀ ਘਾਟ ਕਾਰਨ ਮੌਤ ਨਹੀਂ ਹੋਵੇਗੀ।ਗੁਰਪਾਲ ਸਿੰਘ ਇੰਡੀਅਨ ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੰ ਥੈਲੇਸੀਮੀਆ ਅਤੇ ਸਿਕਲ ਸੈੱਲ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।ਉਨ੍ਹਾਂਦੇ ਲਈ ਖੂਨ ਉਨ੍ਹਾਂਦਾ ਭੋਜਨ ਹੁੰਦਾ ਹੈ।ਇਹ ਹਰ 15 ਦਿਨਾਂ ਬਾਅਦ ਲੋੜੀਂਦਾ ਹੁੰਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਖੂਨਦਾਨ ਦੇ ਕਈ ਫਾਇਦੇ ਹਨ ਜਿਨ੍ਹਾਂ ਨੂੰ ਲੋਕਾਂ ਨੂੰ ਸਮਝਣ ਦੀ ਲੋੜ ਹੈ।ਲੋੜਵੰਦਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਨਿਰਸਵਾਰਥ ਸੇਵਾ ਦੇ ਬਦਲੇ ਵਿਚ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਖੂਨਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੋਵਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਮਿਲੇ। ਇਸ ਦੌਰਾਨ ਦੀਪਕ ਬਾਲੀ ਸਲਾਹਕਾਰ, ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਪੰਜਾਬਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਅਮਰਬੀਰ ਸਿੰਘ ਲਾਲੀ,ਸਚਿਨ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj