ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਖੂਨਦਾਨ ਕਰਨ ਵਾਲੇ ਦੀ ਜਿੰਦਗੀ ਵਿੱਚ ਇੰਨੇ ਲੋਕਾਂ ਦੀ ਜਾਨ ਬਚ ਜਾਂਦੀ ਹੈ ਜਿੰਨਾਂ ਨਾਲ ਉਸਦਾ ਕੋਈ ਸਬੰਧ ਨਹੀਂ ਹੁੰਦਾ ਇਸ ਲਈ ਉਹ ਪ੍ਰਮਾਤਮਾ ਦੀ ਨਜ਼ਰ ਵਿੱਚ ਨੇਕੀ ਦਾ ਭਾਗੀ ਬਣ ਜਾਂਦਾ ਹੈ। ਉਪਰੋਕਤ ਸ਼ਬਦ ਸਾਬਕਾ ਕੌਂਸਲਰ ਅਤੇ ਅਕਾਲੀ ਆਗੂ ਨੀਤੀ ਤਲਵਾੜ ਨੇ ਆਪਣੇ ਜਨਮ ਦਿਨ ਮੌਕੇ ਖੂਨਦਾਨ ਕਰਨ ਮੌਕੇ ਕਹੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਖੂਨਦਾਨ ਕਰਨ ਦੀ ਬਹੁਤ ਮਹੱਤਤਾ ਹੈ, ਪਰ ਆਪਣੇ ਜੀਵਨ ਨੂੰ ਦਾਨ ਕਰਨਾ ਚੰਗੀ ਕਿਸਮਤ ਦੀ ਗੱਲ ਹੈ, ਅਜਿਹੇ ਵਿਚ ਜਦੋਂ ਅਸੀਂ ਆਪਣਾ ਖੂਨਦਾਨ ਕਰਦੇ ਹਾਂ ਤਾਂ ਅਸੀਂ ਨਾ ਸਿਰਫ ਕਿਸੇ ਦੀ ਜਾਨ ਬਚਾਉਂਦੇ ਹਾਂ ਸਗੋਂ ਸਾਨੂੰ ਸਿਹਤਮੰਦ ਲਾਭ ਵੀ ਮਿਲਦਾ ਹੈ !ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਵੀ ਮਨੁੱਖੀ ਜਾਨਾਂ ਬਚਾਉਣ ਲਈ ਲੋੜੀਂਦੇ ਖੂਨ ਦੀ ਮਾਤਰਾ ਪੂਰੀ ਨਹੀਂ ਹੋ ਰਹੀ, ਇਸ ਲਈ ਸਾਰੇ ਆਪਣੇ ਖੁਸ਼ੀ ਦੇ ਦਿਨ ਖੂਨਦਾਨ ਕਰਕੇ ਮਨਾਉਣ। ਇਸ ਮੌਕੇ ਸਮਾਜ ਸੇਵਕ ਜਗਦੀਪ ਪਵਾਹਾ, ਰਾਕੇਸ਼ ਸਹਾਰਨ, ਸੁਮਿਤ ਗੁਪਤਾ, ਸੋਨੀਆ ਤਲਵਾਰ, ਪ੍ਰਿਆ ਸੈਣੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly