ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਜੰਗਾਂ ਤੇ ਵਿਵਾਦਾਂ ਵਿਚ ਉਲਝੀ ਦੁਨੀਆਂ ਨੂੰ ਹਸਾਉਣ ਦਾ ਠੇਕਾ ਲੈ ਚੁੱਕੇ ਹੈਪੀ ਮਨੀਲਾ ਨੇ ਇਕ ਵਾਰ ਫਿਰ ਆਪਣੇ ਨਵੇਂ ਗੀਤ ‘ਡੌਨ 2’ ਨਾਲ ਆਪਣੇ ਚਾਹੁੰਣ ਵਾਲੇ ਸਰੋਤਿਆਂ ਨੂੰ ‘ਹੈਪੀ ਹੈਪੀ’ ਕਰ ਦਿੱਤਾ ਹੈ।ਉਸਦੇ ਆਪਣੇ ਹੀ ਲਿਖੇ ਇਸ ਗੀਤ ਨੂੰ ਐੱਚ.ਐੱਮ.ਈ. ਸੰਗੀਤ ਕੰਪਨੀ ਨੇ ਵਰਲਡ ਵਾਈਡ ਯੂਟਿਊਬ ਅਤੇ ਆਡੀਓ ਸਾਈਟਸ ਉੱਤੇ ਰਿਲੀਜ਼ ਕੀਤਾ ਹੈ ਜਿਸ ਉਤੇ ਨੌਜਵਾਨ ਰੀਲਾਂ ਵੀ ਬਣਾ ਰਹੇ ਹਨ।ਆਪਣੀ ਪਤਨੀ ਨਾਲ ਨੋਕ ਝੋਕ ਕਰਦਿਆਂ ਉਹ ਕਹਿੰਦਾ ਹੈ ਕਿ ‘ਨੀ ਮੈਂ ਦੇਣਾ ਏ ਉਲਾਂਭਾ ਤੇਰੀ ਮਾਂ ਨੂੰ’ ਤੇ ਇਸ ਗੀਤ ਵਿਚ ਪਤੀ ਦੀਆਂ ਪਤਨੀ ਨਾਲ ਮਜ਼ਾਹੀਆ ਸ਼ਿਕਾਇਤਾਂ ਕਰ ਕੇ ਲੋਕਾਂ ਨੂੰ ਹਸਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਹੈਪੀ ਮਨੀਲਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਆਪਣੇ ਚਾਹੁੰਣ ਵਾਲਿਆਂ ਨੂੰ ਹਸਾਉਣ ਅਤੇ ਖੁਸ਼ ਰੱਖਣ ਦੀ ਕੋਸ਼ਿਸ਼ ਆਖਰੀ ਦਮ ਤੱਕ ਕਰਦਾ ਰਹੇਗਾ ਅਤੇ ਉਸਨੂੰ ਆਸ ਹੈ ਕਿ ਸਰੋਤੇ ਵੀ ਉਸ ਨੂੰ ਅਜਿਹਾ ਹੀ ਪਿਆਰ ਬਖਸ਼ਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj