ਡਾਕਟਰ ਸੁਰਜੀਤ ਪਾਤਰ ਦਾ ਵਿਛੋੜਾ ਪੰਜਾਬੀ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲ਼ਾ ਘਾਟ-ਸਾਹਿਤ ਸਭਾ

ਕਪੂਰਥਲਾ,(ਸਮਾਜ ਵੀਕਲੀ)( ਕੌੜਾ ) ਪੰਜਾਬੀ ਮਾਂ ਬੋਲੀ ਦੇ ਹਰਮਨ ਪਿਆਰੇ ਅਤੇ ਸਿਰਮੌਰ ਸ਼ਾਇਰ ਡਾਕਟਰ ਸੁਰਜੀਤ ਪਾਤਰ ਦੇ ਅਚਾਨਕ ਵਿਛੋੜੇ ਉੱਪਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਅਹੁਦੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸਾਹਿਤ ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਡਾਕਟਰ ਸਵਰਨ ਸਿੰਘ,ਜਨਰਲ ਸਕੱਤਰ ਉੱਘੇ ਸ਼ਾਇਰ ਮੁਖਤਿਆਰ ਸਿੰਘ ਚੰਦੀ, ਡਾਕਟਰ ਹਰਜੀਤ ਸਿੰਘ ਨੇ ਕਿਹਾ ਕਿ ਡਾਕਟਰ ਸੁਰਜੀਤ ਪਾਤਰ ਨੇ ਆਪਣੇ ਸ਼ਬਦਾਂ ਦੀ ਜਾਦੂਗਰੀ ਨਾਲ਼ ਸਰੋਤਿਆਂ ਤੇ ਰਾਜ ਕਰਦਿਆਂ ਸਮੇਂ ਦੇ ਹਾਕਮਾਂ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਝੰਜੋੜਿਆ ਹੈ। ਉਨ੍ਹਾਂ ਵੱਲੋਂ ਰਚਿਤ ‘ਹਵਾ ਵਿੱਚ ਲਿਖੇ ਹਰਫ਼ ‘, ਲਫ਼ਜ਼ਾਂ ਦੀ ਦਰਗਾਹ, ਬਿਰਖ਼ ਅਰਜ਼ ਕਰੇ, ਪੱਤਝੜ੍ਹ ਦੀ ਪੰਜੇਬ,ਚੰਨ ਸੂਰਜ ਦੀ ਵਹਿੰਗੀ ਅਤੇ ਸੁਰਜ਼ਮੀਨ ਵਰਗੇ ਸਦਾਬਹਾਰ ਕਾਵਿ ਸੰਗ੍ਰਹਿ ਲਿਖ ਕੇ ਪੰਜਾਬੀ ਸਾਹਿਤ ਨੂੰ ਦੁਨੀਆਂ ਭਰ ਵਿੱਚ ਅਮੀਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਤਰ ਵੱਲੋਂ ਆਪਣੀਆਂ ਲਿਖਤਾਂ ਵਿੱਚ ਲਿਖਿਆ ਗਿਆ ਇੱਕ ਇੱਕ ਸ਼ਬਦ ਵੀ ਸਰੋਤਿਆਂ ਨੂੰ ਹਮੇਸ਼ਾ ਝੰਜੋੜਦਾ ਰਹੇਗਾ।ਇਸ ਮੌਕੇ ਐਡਵੋਕੇਟ ਰਾਜਿੰਦਰ ਸਿੰਘ ਰਾਣਾ,ਉੱਘੀ ਸ਼ਾਇਰਾ ਕੁਲਵਿੰਦਰ ਕੰਵਲ, ਲਾਡੀ ਭੁੱਲਰ, ਸਾਬਕਾ ਐਸ ਡੀ ਓ ਪ੍ਰਤਾਪ ਸਿੰਘ ਮੋਮੀ, ਲੋਕ ਗਾਇਕ ਬਲਬੀਰ ਸੇਰਪੁਰੀ, ਮਾਸਟਰ ਦੇਸ ਰਾਜ, ਲਖਵੀਰ ਸਿੰਘ ਲੱਖੀ ਪ੍ਰਧਾਨ ਪ੍ਰੈੱਸ ਕਲੱਬ, ਬਲਵਿੰਦਰ ਲਾਡੀ,ਗੁਰਮੇਲ ਜੈਨਪੁਰੀ, ਬਲਵਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਗੁਰੂ ਨਾਨਕ ਪ੍ਰੈੱਸ ਕਲੱਬ,ਸ਼ਾਇਰ ਮਨਜੀਤ ਥਿੰਦ, ਮਾਸਟਰ ਕੁਲਵੀਰ ਚੰਦੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਅੰਬੇਡਕਰ ਸੋਸਾਇਟੀ ਤੇ ਲੋਕ ਸਾਹਿਤ ਕਲਾ ਕੇਂਦਰ ਆਰ ਸੀ ਐੱਫ ਦੁਆਰਾ ਪਦਮ ਸੁਰਜੀਤ ਪਾਤਰ ਤੇ ਆਦਰਸ਼ ਅਧਿਆਪਕ ਮਾਸਟਰ ਪਿਆਰਾ ਸਿੰਘ ਭੋਲਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਸੀ. ਬੀ. ਐੱਸ. ਈ ਦੇ 10ਵੀਂ ਕਲਾਸ ਦੇ ਐਲਾਨੇ ਨਤੀਜਿਆਂ ‘ਚ ਫਿਲੌਰ ਦੀ ਦਿਵਿਆ ਆਹੂਜਾ ਨੇ ਦੇਸ਼ ਭਰ ‘ਚ ਪ੍ਰਾਪਤ ਕੀਤਾ ਪਹਿਲਾ ਸਥਾਨ