ਡਾਕਟਰ ਨਛੱਤਰ ਲਾਲ ਰਾਸ਼ਟਰੀਆ ਵਾਲਮੀਕਿ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਪੂਰਥਲਾ ,(ਸਮਾਜ ਵੀਕਲੀ)  (ਕੌੜਾ)– ਇਕ ਅਹਿਮ ਮੀਟਿੰਗ ਪਿੰਡ ਡਡਵਿੰਡੀ ਵਿਖੇ ਪ੍ਰੈਜ਼ੀਡੈਂਟ ਅਤੁਲ ਹੰਸ ਅਤੇ ਪੁਨੀਤ ਭੱਟੀ ਵਾਈਸ ਪ੍ਰੈਜ਼ੀਡੈਂਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਪਰਮਜੀਤ ਸਿੰਘ ਡਡਵਿੰਡੀ ਜਿਲਾ ਚੇਅਰਮੈਨ ਕਪੂਰਥਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਡਾਕਟਰ ਨਛੱਤਰ ਲਾਲ ਰਾਣਾ ਡਡਵਿੰਡੀ ਨੂੰ ਸਭਾ ਦੀ ਸਹਿਮਤੀ ਨਾਲ ਰਾਸ਼ਟਰੀਆ ਵਾਲਮੀਕਿ ਸਭਾ ਦਾ ਜਿਲਾ ਪ੍ਰਧਾਨ ਕਪੂਰਥਲਾ ਨਿਯੁਕਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਸੌਪਿਆ ਗਿਆ l ਇਸ ਮੌਕੇ ਡਾਕਟਰ ਰਾਣਾ ਨੇ ਕਿਹਾ ਕਿ ਮੈ ਇਸ ਅਹੁਦੇ ਪ੍ਰਤੀ ਪੂਰੀ ਲਗਨ ਅਤੇ ਮਿਹਨਤ ਨਾਲ ਸਭਾ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕਰ ਦੇਵਾਂਗਾ। ਇਸ ਮੌਕੇ ਡਾਕਟਰ ਰਾਣਾ ਨੇ ਆਏ ਹੋਏ ਸੀਨੀਅਰ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੁਨੀਤ ਭੱਟੀ ਵਾਈਸ ਪ੍ਰੈਜ਼ੀਡੈਂਟ ਜਲੰਧਰ, ਡਾਕਟਰ ਪਰਮਜੀਤ ਸਿੰਘ ਡਡਵਿੰਡੀ ਚੇਅਰਮੈਨ ਜਿਲ੍ਹਾ ਕਪੂਰਥਲਾ ਤੋਂ ਇਲਾਵਾ ਸਤਨਾਮ ਨਾਮੀ ਡਡਵਿੰਡੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਅਰਸ਼ਦੀਪ ਸਿੰਘ ਆਦਮਪੁਰ, ਡਾਕਟਰ ਰਿਤਿਕ ਦੌਧਰ ਡਡਵਿੰਡੀ, ਸੁਖਜਿੰਦਰ ਸਿੰਘ ਸੋਨੂੰ ਸੰਧਾ, ਬਲਕਾਰ ਸਿੰਘ ਨਸੀਰੇ ਵਾਲ, ਪ੍ਰਦੀਪ ਕੁਮਾਰ ਟੈਂਟ ਵਾਲਾ, ਤਰਲੋਚਨ ਸਿੰਘ ਰਾਜਾ,ਜਸਬੀਰ ਸਿੰਘ ਸੇਚਾਂ ਲੈਬ ਟੈਕਨੀਸ਼ੀਅਨ, ਪ੍ਰਿੰਸ ਡਡਵਿੰਡੀ ਅਤੇ ਹਰਵਿੰਦਰ ਸਿੰਘ ਸੋਨੂੰ ਆਦਿ ਨੇ ਵੀ ਡਾਕਟਰ ਨਛੱਤਰ ਲਾਲ ਰਾਣਾ ਨੂੰ ਵਧਾਈਆਂ ਦਿੱਤੀਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ, ਉਨ੍ਹਾਂ ਕਿਹਾ ਇਹੋ ਜਿਹੀਆਂ ਕਿਤਾਬਾਂ ਸਮੇਂ ਦੀ ਮੰਗ ਹਨ ਜੋ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਣ ਕਰਦੀਆਂ ਹਨ
Next articleਰੋਜ਼ਨਾਮਚਾ