ਡਾਕਟਰ ਮਾਨਵਦੀਪ ਸਿੰਘ ਬੈਂਸ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ

ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾਕਟਰ ਮਾਨਵਦੀਪ ਸਿੰਘ ਬੈਂਸ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਉ.ਪੀ.ਡੀ ਵਿਚ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੇਂਡੂ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਕਟਰ ਮਾਨਵਦੀਪ ਸਿੰਘ ਬੈਂਸ ਐਮ ਐਸ ਨੂੰ ਸਰਜਰੀ ਵਿਭਾਗ ਦੇ ਮੁੱਖ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਨਿਯੁਕਤ ਕੀਤਾ ਗਿਆ ਹੈ। ਡਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਡਾਕਟਰ ਮਾਨਵਦੀਪ ਸਿੰਘ ਬੈਂਸ ਐਮ.ਐਸ. ਹਰ ਤਰ੍ਹਾਂ ਦੇ ਵੱਡੇ ਅਪਰੇਸ਼ਨਾਂ, ਅਡਵਾਂਸ ਲੈਪਰੋਸਕੋਪਿਕ ਅਪਰੇਸ਼ਨਾਂ (ਦੂਰਬੀਨੀ ਅਪਰੇਸ਼ਨਾਂ), ਪਿੱਤੇ ਦੀਆਂ ਪੱਥਰੀਆਂ, ਹਰਨੀਆਂ, ਗਿੱਲੜ, ਬਵਾਸੀਰ, ਅੰਤੜੀਆਂ ਦੇ ਰੋਗਾਂ, ਭੰਗਦਰ, ਛਾਤੀ ਦੀਆਂ ਰਸੌਲੀਆਂ, ਪੇਟ ਦੇ ਰੋਗਾਂ ਦਾ, ਫੁਲੀਆਂ ਨਾੜਾ ਦਾ ਸਫਲ ਇਲਾਜ ਕਰਨ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਤੇ ਤਜਰਬੇਕਾਰ ਡਾਕਟਰ ਹਨ। ਡਾ. ਬੈਂਸ ਨੇ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਐਮ.ਬੀ.ਬੀ.ਐਸ. ਅਤੇ ਮਾਸਟਰ ਆਫ਼ ਸਰਜਨ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਉਪਰੰਤ ਉਨ੍ਹਾਂ ਨੇ ਡੀ. ਐਮ. ਸੀ. ਵਿਖੇ ਬਤੌਰ ਸਰਜਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਅੱਜ ਤੋਂ ਡਾਕਟਰ ਮਾਨਵਦੀਪ ਸਿੰਘ ਬੈਂਸ (ਐਮ. ਐਸ.) ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਰਜਰੀ ਵਿਭਾਗ ਵਿਚ ਚੀਫ ਸਰਜਨ ਦਾ ਕਾਰਜਭਾਰ ਸੰਭਾਲ ਲਿਆ ਹੈ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਤਪਾਲ ਢਾਹਾਂ ਕਲੇਰਾਂ ਵਿਖੇ ਜਰਨਲ ਸਰਜਰੀ ਵਿਭਾਗ ਵਿਚ ਮਰੀਜ਼ਾਂ ਦਾ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਤਕਨੀਕਾਂ ਇਲਾਜ ਕੀਤਾ ਜਾਂਦਾ ਹੈ, ਇੱਥੇ ਹਰ ਤਰ੍ਹਾਂ ਦੇ ਅਪਰੇਸ਼ਨ, ਲੈਪਰੋਸਕੋਪਿਕ ਅਤੇ ਇੰਡੋਸਕੋਪਿਕ ਤਕਨੀਕ ਨਾਲ ਅਪਰੇਸ਼ਨ ਕਰਨ ਲਈ ਵਿਸ਼ੇਸ਼ ਮਾਡੂਲਰ ਅਪਰੇਸ਼ਨ ਥੀਏਟਰ ਹਨ । ਸਰਜਰੀ ਵਿਭਾਗ ਵਿਚ ਰੋਜ਼ਾਨਾ ਮਰੀਜ਼ਾਂ ਦਾ ਚੈੱਕਅਪ ਅਤੇ ਅਪਰੇਸ਼ਨ ਕੀਤੇ ਜਾਂਦੇ ਹਨ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ, , ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਅਤੇ ਡਾ. ਮਾਨਵਦੀਪ ਸਿੰਘ ਬੈਂਸ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢਾਹਾਂ ਕਲੇਰਾਂ ਵਿਖੇ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ
Next articleਹਰਜੀਵਨ ਕੌਰ ਹੀਰ ਨੇ ਤੀਜੀ ਵਾਰ ਕੀਤਾ ਸੂਬਾ ਫਤਹਿ