ਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾਕਟਰ ਅੰਬੇਡਕਰ ਭਵਨ ਚੈਰੀਟੇਬਲ ਰਿਲੀ ਟਰੱਸਟ ਰਜਿ: ਦੇ ਅਧੀਨ ਚੱਲ ਰਹੇ ਅੰਬੇਡਕਰ ਮਾਡਲ ਸਕੂਲ ਵਿੱਚ ਕੁਈਜ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸ਼ਹੀਦ ਭਗਤ ਸਿੰਘ ਹਾਊਸ, ਡਾਕਟਰ ਅੰਬੇਡਕਰ ਹਾਊਸ, ਸ਼ਹੀਦ ਉਧਮ ਸਿੰਘ ਹਾਊਸ, ਸ਼ਹੀਦ ਸੁਖਦੇਵ ਹਾਊਸ, ਸ਼ਹੀਦ ਰਾਜਗੁਰੂ ਹਾਊਸ ਦੇ ਨਾਮ ਤੇ ਤਿੰਨ-ਤਿੰਨ ਬੱਚਿਆਂ ਦੇ ਗਰੁੱਪਾਂ ਨੇ ਭਾਗ ਲਿਆ। ਸਾਰੇ ਗਰੁੱਪਾਂ ਵਿਚ 100 ਪ੍ਰਸ਼ਨ ਦਿੱਤੇ ਗਏ। ਜਿਸ ਵਿਚ 65 ਨੰਬਰ ਲੈ ਕੇ ਪਹਿਲੇ ਸਥਾਨ ਤੇ ਡਾਕਟਰ ਅੰਬੇਡਕਰ ਹਾਊਸ ਵਿੱਚ ਕਾਸ਼ਵੀਦੀ ਟੀਮ ਜੇਤੂ ਰਹੀ। ਦੂਜੇ ਨੰਬਰ ਤੇ ਸ਼ਹੀਦ ਊਧਮ ਸਿੰਘ ਹਾਊਸ ਵਿੱਚ ਨਵਨੀਤ ਕੌਰ ਦੀ ਟੀਮ ਰਹੀ। ਤੀਜੇ ਨੰਬਰ ਤੇ ਸਾਹਿਬ ਕਾਸ਼ੀ ਰਾਮ ਹਾਊਸ ਵਿੱਚ ਬਾਲਕ੍ਰਿਸ਼ਨ ਦੀ ਟੀਮ ਜੇਤੂ ਰਹੀ। ਟੀਮਾਂ ਨੂੰ ਮੈਡਮ ਡਾਕਟਰ ਸੋਮਾ ਸਬਲੋਕ ਪੀ ਐਚ ਡੀ, ਟਰੱਸਟ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ, ਪ੍ਰਿੰਸੀਪਲ ਨੀਲਮ ਰੱਤੂ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਤੇ ਡਾਕਟਰ ਸੋਮਾ ਸਬਲੋਕ ਅਤੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਜਨਰਲ ਨੌਲਿਜ ਵਧਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਵਧ ਚੜ੍ਹ ਕੇ ਕਰਵਾਉਣੇ ਚਾਹੀਦੇ ਹਨ। ਜਿਸ ਨਾਲ ਸਾਡਾ ਆਉਣ ਵਾਲਾ ਭਵਿੱਖ ਵਧੀਆ, ਨਸ਼ਿਆਂ ਤੋਂ ਰਹਿਤ ਬਣ ਸਕੇ। ਇਸ ਮੌਕੇ ਤੇ ਚੇਤ ਰਾਮ ਰਤਨ ਐਮ ਸੀ, ਸੋਹਣ ਸਿੰਘ ਸਲੇਮਪੁਰੀ, ਮਨੋਹਰ ਲਾਲ ਐਗਜ਼ੀਕਿਊਟਿਵ ਮੈਂਬਰ, ਸੋਹਣ ਲਾਲ ਦੀਵਾਨਾ, ਠੇਕੇਦਾਰ ਬੰਸੀ ਲਾਲ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samaj