ਦੁਆਬਾ ਸਾਹਿਤ ਸਭਾ (ਰਜਿਸਟਰਡ) ਗੜ੍ਹਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਦੁਆਬਾ ਸਾਹਿਤ ਸਭਾ (ਰਜਿ:) ਗੜ੍ਹਸ਼ੰਕਰ (ਹੁਸ਼ਿ:)ਦੀ ਮਹੀਨਾਵਾਰ ਇਕੱਤਰਤਾ ਡਾਕਟਰ ਬਿੱਕਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਥਾਨਕ ਗਾਂਧੀ ਪਾਰਕ ਸਥਿਤ ਦਫਤਰ ਸਾਹਿਤ ਸਭਾ ਅਤੇ ਸਵਰਗੀ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬ੍ਰੇਰੀ ਗੜ੍ਹਸ਼ੰਕਰ ਵਿਖੇ ਹੋਈ। ਇਸ ਮਾਸਿਕ ਇਕੱਤਰਤਾ ਵਿੱਚ ਪ੍ਰੋ ਸੰਧੂ ਵਰਿਆਣਵੀ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਇਕੱਤਰਤਾ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਅਮਰੀਕ ਹਮਰਾਜ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਉਤੇ ਗੰਭੀਰ ਚਰਚਾ ਕੀਤੀ ਗਈ। ਪ੍ਰਮੁੱਖ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਗੈਰ ਪੰਜਾਬੀ ਅਤੇ ਗੈਰ ਸਿੱਖਿਆ ਸਾਸ਼ਤਰੀ ਸ਼੍ਰੀਮਤੀ ਸਤਬੀਰ ਕੌਰ ਬੇਦੀ ਦੀ ਨਿਯੁਕਤੀ ਉਤੇ ਵਿਰੋਧ ਜਤਾਇਆ ਗਿਆ। ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਕਿੱਤਾਮੁਖੀ ਕੋਰਸਾਂ ਦੀਆਂ ਫੀਸਾਂ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਕਰਨ ਦਾ ਵੀ ਵਿਰੋਧ ਕੀਤਾ ਗਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀਆਂ ਸਮੱਸਿਆਵਾਂ ਪ੍ਰਤੀ ਮੌਜੂਦਾ ਸਰਕਾਰ ਵਲੋਂ ਅਪਣਾਈ ਗਈ ਬੇਰੁਖੀ ਵਾਲੀ ਨੀਤੀ ਦੀ ਵੀ ਨਿੰਦਿਆ ਕੀਤੀ ਗਈ। ਵਾਤਾਵਰਣ ਦੀ ਸੰਭਾਲ, ਪਾਣੀ ਆਦਿ ਬੁਨਿਆਦੀ ਲੋੜਾਂ ਤੇ ਵੀ ਸਾਹਿਤਕਾਰਾਂ ਨੂੰ ਆਪਣੀਆਂ ਕਵਿਤਾਵਾਂ, ਕਹਾਣੀਆਂ ਲਿਖ ਕੇ ਸਮਾਜ ਨੂੰ ਪ੍ਰੇਰਿਤ ਕਰਨ ਦੀ ਗੱਲ ਕੀਤੀ ਗਈ। ਪੰਜਾਬ ਨਾਲ ਸੰਬੰਧਿਤ ਭਖਵੇਂ ਮਸਲਿਆਂ ਲਈ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਉਣ ਦਾ ਫੈਂਸਲਾ ਵੀ ਲਿਆ ਗਿਆ। ਇਸ ਵਿਚਾਰ ਚਰਚਾ ਅਤੇ ਕਵੀ ਦਰਬਾਰ ਵਿਚ ਸ਼ਰਵ ਸ਼੍ਰੀ ਪ੍ਰੋ ਸੰਧੂ ਵਰਿਆਣਵੀ, ਪ੍ਰਿੰਸੀਪਲ ਗੁਰਜੰਟ ਸਿੰਘ, ਡਾਕਟਰ ਬਿੱਕਰ ਸਿੰਘ, ਅਮਰੀਕ ਹਮਰਾਜ, ਹੇਮਰਾਜ ਧੰਜਲ, ਰਣਬੀਰ ਬੱਬਰ, ਮਾਸਟਰ ਹੰਸ ਰਾਜ, ਕੁਮਾਰ ਗੁਜਰਾਤ, ਭੁਪਿੰਦਰ ਕੁਮਾਰ ਸੜੋਆ, ਕੈਪਟਨ ਸੁਰਿੰਦਰ ਕੁਮਾਰ, ਅਮਰਜੀਤ ਬੰਗੜ, ਪ੍ਰਿੰਸੀਪਲ ਦਲਬਾਰਾ ਰਾਮ ਆਦਿ ਨੇ ਭਾਗ ਲਿਆ। ਅਖੀਰ ਵਿੱਚ ਪ੍ਰਿੰਸੀਪਲ ਬਿੱਕਰ ਸਿੰਘ ਨੇ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਬੋਤਲਬੰਦ ਪਾਣੀ ‘ਚ ਮਿਲੀ ਮਰੀ ਕਿਰਲੀ
Next articleਪਾਣੀ ਨੂੰ ਬਚਾਉਣ ਲਈ ਸਾਨੂੰ ਹੁਣ ਤੋ ਹੀ ਯਤਨ ਕਰਨੇ ਚਾਹੀਦੇ ਹਨ : ਕੌਂਸਲਰ ਮੁਕੇਸ਼ ਕੁਮਾਰ ਮੱਲ