ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਦੁਆਬਾ ਕਿਸਾਨ ਯੂਨੀਅਨ ਮਹਿਤਪੁਰ,ਪੰਜਾਬ ਦੀ ਹੰਗਾਮੀ ਮੀਟਿੰਗ ਰਸ਼ਪਾਲ ਸਿੰਘ ਧੰਜੂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਆਉਣ ਵਾਲੇ ਕਣਕ ਦੇ ਸੀਜ਼ਨ ਸਬੰਧ ਵਿੱਚ ਮੰਡੀਆਂ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਝੋਨੇ ਦੀ ਬਜਾਈ ਇਕ ਜੂਨ ਤੋਂ ਸ਼ੁਰੂ ਹੋਣੀ ਹੈ ਉਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਜਲੀ ਦੀਆਂ ਲਾਈਨਾਂ, ਟਰਾਂਸਫਾਰਮਰ ਅਤੇ ਹੋਰ ਸਾਜੋ ਸਮਾਨ ਦੀ ਰਿਪੇਅਰ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਝੋਨੇ ਦੇ ਸੀਜਨ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। ਮੰਡੀਆਂ ਵਿੱਚ ਹੋ ਰਹੀ ਆਲੂ ਦੀ ਬੇਕਦਰੀ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਆਲੂਆਂ ਦੀ ਖਰੀਦ ਦਾ ਵਧੀਆ ਇੰਤਜਾਮ ਕੀਤਾ ਜਾਵੇ ਤਾਂ ਜੋ ਕਿਸਾਨ ਵੀਰਾਂ ਨੂੰ ਵਧੀਆ ਭਾਅ ਮਿਲ ਸਕੇ। ਮਹਿਤਪੁਰ ਵਿੱਚ ਜੋ ਸੀਵਰੇਜ ਸਿਸਟਮ ਕਰਕੇ ਸੜਕਾਂ ਪੱਟੀਆਂ ਗਈਆਂ ਸਨ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਰਿਪੇਅਰ ਨਹੀਂ ਕੀਤਾ ਗਿਆ,ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਸੜਕਾਂ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਮਹਿਤਪੁਰ ਵਿੱਚ ਆਵਾਜਾਈ ਦਾ ਸਿਸਟਮ ਵਧੀਆ ਹੋ ਸਕੇ। ਮਹਿਤਪੁਰ ਤੋਂ ਰਾਜੋਵਾਲ ਤੱਕ ਮੇਨ ਸੜਕ ਬਿਲਕੁਲ ਕਚਰਾ ਹੋ ਚੁੱਕੀ ਹੈ ਇਸ ਦੀ ਜਲਦੀ ਰਿਪੇਅਰ ਬਾਰੇ ਸਰਕਾਰ ਵੱਲੋਂ ਲਾਰੇ ਲੱਪੇ ਲਾਏ ਜਾ ਰਹੇ ਹਨ ਸੋ ਇਸ ਸੜਕ ਦੀ ਜਲਦੀ ਰਿਪੇਅਰ ਕਰਾਉਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਮਹਿੰਦਰ ਪਾਲ ਸਿੰਘ ਟੁਰਨਾ , ਸਾਧੂ ਸਿੰਘ ਮਰੋਕ,ਗੁਰਨਾਮ ਸਿੰਘ ਮਹਿਸਮਪੁਰੀ, ਕਸ਼ਮੀਰੀ ਲਾਲ ਐਮ ਸੀ ,ਦਲਜੀਤ ਸਿੰਘ ਬਾਜਵਾ ,ਸਰਬਜੀਤ ਸਿੰਘ ਝੁੱਗੀਆਂ , ਦਿਲਬਾਗ ਸਿੰਘ ਚੰਦੀ ਪ੍ਰਧਾਨ,ਪਰਮਜੀਤ ਸਿੰਘ ਮੰਗਾ ਮਹਿਸਮਪੁਰ ,ਗੁਰਮੁਖ ਸਿੰਘ , ਜਸਪਾਲ ਸਿੰਘ – ਗੁਰਪ੍ਰੀਤ ਸਿੰਘ -ਕੁਲਦੀਪ ਸਿੰਘ – ਪਰਮਜੀਤ ਸਿੰਘ – ਬਿਕਰਮਜੀਤ ਸਿੰਘ ਸ਼ਾਹਪੁਰ ,ਕਿਰਪਾਲ ਸਿੰਘ – ਹਰਬੰਸ ਸਿੰਘ ਤੰਦਾਹੁਰਾ , ਸੁਰਿੰਦਰਪਾਲ ਸਿੰਘ ਨਕੋਦਰ ਅਤੇ ਗੋਰਾ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj