(ਸਮਾਜ ਵੀਕਲੀ)
ਨਾ ਪੁੱਛ ਇਹ ਕਿਉਂ ਹੈ ਸ਼ੋਰ ਸ਼ਰਾਬਾ ਸਿਖਰਾਂ ‘ਤੇ
ਤੇ ਬਿਨਾਂ ਗੱਲ ਤੇ ਕਿਉਂ ਹੁੰਦੀ ਸ਼ਾਵਾ ਸ਼ਾਵਾ ਹੈ।
ਭਰਮ ਪਾਲ਼ ਕੇ ਜੀਣਾ ਜਿਨਾਂ ਦੀ ਫਿਤਰਤ ਹੈ
ਉਹ ਬਿਨਾਂ ਗੱਲ ਤੋਂ ਕਰਦੇ ਵਾਹਵਾ ਵਾਹਵਾ ਹੈ।
ਮਾਨ ਸਨਮਾਨ ਦੀਆਂ ਗੱਲਾਂ ਅੰਦਰੋਂ ਮੁੱਕ ਚੁੱਕੀਆਂ
ਇਹ ਲੱਕੜ ਵਾਲੇ ਗੁੱਡੇ ਸਿਰਫ ਦਿਖਾਵਾ ਹੈ।
ਜੱਫੀਆਂ ਪਾ ਪਾ ਜਿਸ ਨਾਲ਼ ਫੋਟੋ ਖਿਚਵਾਈ ਜਾਂਦੇ ਨੇ
ਇਹ ਕੁੱਝ ਨਹੀਂ ਬੱਸ ਰਾਜ ਭਾਗ ਦਾ ਪਾਵਾ ਹੈ।
ਇਹ ਜੋ ਮੰਚ ਦੇ ਉੱਤੇ ਭੀੜ ਦਿਖਾਈ ਦਿੰਦੀ ਹੈ
ਇਹ ਸ਼ੋਹਰਤ ਦੇ ਭੁੱਖੇ ਛੜਿਆਂ ਦਾ ਮੁੱਕਲਾਵਾ ਹੈ।
ਹਾ ਹਾ ਹੀ ਹੀ ਤੇ ਜੋ ਖੂਬ ਵਾਹ ਵਾਹ ਚੱਲਦੀ ਹੈ
ਸਿਰਫ ਇਹ ਇੱਕ ਦੂਜੇ ਨਾਲ ਅਜੀਬ ਜਿਹਾ ਛਲਾਵਾ ਹੈ।
ਯੁੱਗ ਪਲਟਾਉਣ ਵਾਲੇ ਅੱਖ ਨਾਲ ਪਲਟੇ ਵੇਖ ਲਵੀਂ
ਜ਼ਰਾ ਸ਼ਾਮ ਹੋਣ ਦੇ ਇਹ ਵੀ ਮੇਰਾ ਦਾਅਵਾ ਹੈ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly