ਜੋਕੋਵਿਚ ਮੁੜ ਹਿਰਾਸਤ ’ਚ, ਵੀਜ਼ਾ ਰੱਦ ਕਰਨ ਖ਼ਿਲਾਫ਼ ਹਾਈ ਕੋਰਟ ਪੁੱਜਿਆ

ਮੈਲਬੌਰਨ (ਸਮਾਜ ਵੀਕਲੀ):  ਕਰੋਨਾ ਵੈਕਸੀਨ ਨਾਲ ਲਗਵਾਉਣ ਕਾਰਨ ਦੂਜੀ ਵਾਰ ਵੀਜ਼ਾ ਰੱਦ ਕੀਤੇ ਜਾਣ ਵਿਰੁੱਧ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਅਪੀਲ ਅੱਜ ਹਾਈ ਕੋਰਟ ਵਿੱਚ ਭੇਜ ਦਿੱਤੀ ਗਈ। ਇਸ ਦੌਰਾਨ ਪਤਾ ਲੱਗਿਆ ਹੈ ਵੀਜ਼ਾ ਰੱਦ ਹੋਣ ਬਾਅਦ ਉਸ ਨੂੰ ਆਵਾਸ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਆਸਟਰੇਲੀਅਨ ਓਪਨ ਤੋਂ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਦੀ 15 ਮਿੰਟ ਦੀ ਆਨਲਾਈਨ ਫੀਡ ਉਪਲਬੱਧ ਕਰਵਾਈ ਗਈ ਸੀ, ਜਿਸ ਵਿੱਚ ਜੋਕੋਵਿਚ ਪੇਸ਼ ਨਹੀਂ ਹੋਏ। ਜੱਜ ਡੇਵਿਡ ਕੈਲਾਗਨ ਨੇ ਜੋਕੋਵਿਚ ਅਤੇ ਸਰਕਾਰੀ ਵਕੀਲਾਂ ਨੂੰ ਲਿਖਤੀ ਦਲੀਲਾਂ ਪੇਸ਼ ਕਰਨ ਲਈ ਕਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ ਐਤਵਾਰ ਸਵੇਰੇ ਹੋਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ-ਦਿੱਲੀ ਰਾਜਧਾਨੀ ਐਕਸਪ੍ਰੈੱਸ ਨੂੰ ਲੀਹੋਂ ਲਾਹੁਣ ਲਈ ਪਟੜੀ ’ਚ ਸੀਮਿੰਟ ਦਾ ਪਿੱਲਰ ਗੱਡਿਆ
Next articleਸਾਬਕਾ ਮੰਤਰੀ ਵੱਲੋੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ