ਡੀ ਜੇ ਵੱਜਦਾ

(ਸਮਾਜ ਵੀਕਲੀ)

ਡੀ ਜੇ ਵੱਜਦਾ ਧਾਰਮਿਕ ਸਥਾਨਾਂ ਤੇ
ਸ਼ੋਰ ਪ੍ਰਦੂਸ਼ਨ ਹੁੰਦਾ ਇਮਤਿਹਾਨਾਂ ਤੇ
ਪ੍ਰਚਾਰ ਹੁੰਦਾ ਧਰਮਾਂ ਦਾ
ਰੱਬ ਦੇ ਗੁਣਗਾਨਾਂ ਦਾ ਕਿਸ ਨੂੰ ਸੁਣਾਉਂਦੇ ਹੋ
ਖੋਜੋਂ ਉਹ ਤਾਂ ਬੈਠਾ ਤੁਹਾਡੇ ਅੰਦਰ ਹੈ ।
ਉੱਚੀ ਆਵਾਜ਼ ਵਿੱਚ ਡੀਜੇ ਲਾਉਣਾ ,
ਧਾਰਾ 112 ਲੱਗਦੀ, ਚਾਹੇ ,ਚਰਚ ,

ਮਸੀਤ ਗੁਰਦੁਆਰਾ , ਮੰਦਰ ਹੈ ।
ਤੁਹਾਨੂੰ ਆਜ਼ਾਦੀ ਹੈ ਵਿਚਾਰ ਰੱਖਣ ਦੀ ,
ਸ਼ੋਰ ਪਾਉਣਾ ਕਿੱਥੋਂ ਦਾ ਮੰਜ਼ਰ ਹੈ ।
ਮਨੋਰੰਜਨ ਲਈ ਵੀ ਉੱਚੀ ਆਵਾਜ਼
ਸਿਰੇ ਦੀ ਬੰਦਿਸ਼ ਹੈ ।

ਪੁਰਾਣੇ ਸਮਿਆਂ ਵਿੱਚ ਸਪੀਕਰ ਨਹੀਂ ਸੀ ,
ਪੂਜਾ ਪਾਠ ਚ ਧਰਮੀ ਹੁੰਦੇ ਸੀ ਪੱਕੇ ।
ਕੰਮਾਂਕਾਰਾਂ ਚ ਆਪਣੇ ਚ ਮਸਤ ਰਹਿੰਦੇ ,
ਇੱਧਰ ਉੱਧਰ ਨਹੀਂ ਖਾਂਦੇ ਸੀ ਧੱਕੇ ।

ਸ਼ੋਰ ਪ੍ਰਦੂਸ਼ਣ ਦਾ ਜੇ ਕਰੇ ਵਿਰੋਧ ਕੋਈ ,
ਅਧਰਮੀ ਆਖ ਗੱਲ ਉਸਦੇ ਪੈਂਦੇ ।
ਕੁੱਟ ਮਾਰ ਕੇ ਚੁੱਪ ਕਰਾਉਣ ਦੀ ਗੱਲ ਕਰਦੇ ,
ਵਿਰੋਧੀ ਇਨ੍ਹਾਂ ਟੱਟੂ ਚੌਧਰੀਆਂ ਦੀ ਦੁਸ਼ਮਣੀ ਮੁੱਲ ਲੈਂਦੇ ।
ਸ਼ੋਰ ਪ੍ਰਦੂਸ਼ਣ ਦਿਮਾਗ਼ ਖ਼ਰਾਬ ਕਰਦੇ ,
ਕਈ ਵਾਰੀ ਤਾਂ ਜਾਨਲੇਵਾ ਅਟੈਕ ਹੁੰਦੇ ।
ਬਿਮਾਰੀਆਂ ਨਾ ਝੱਲੀਆਂ ਜਾਂਦੀਆਂ ,
ਖ਼ਰਚੇ ਜੋਗੇ ਵੀ ਪੈਸੇ ਨਾ ਹੁੰਦੇ ।

ਸਰਕਾਰੀ ਮਸ਼ੀਨਰੀ ਦਾ ਵੀ ਫ਼ਰਜ਼ ਹੋਵੇ ,
ਪਹਿਲ ਦੇ ਆਧਾਰ ਤੇ ਸ਼ੋਰ ਪ੍ਰਦੂਸ਼ਣ ਕਰੇ ਬੰਦ।
ਭਵਿੱਖ ਦੇ ਸ਼ਹਿਰੀਆਂ ਤੇ ਆਮ ਲੋਕਾਂ ਦੇ ,
ਸ਼ਾਂਤਮਈ ਜੀਵਨ ਦਾ ਕਰਨ ਪ੍ਰਬੰਧ ।
ਇਸ ਦਿਸ਼ਾ ਵਿਚ ਰਮੇਸ਼ਵਰ ਜੀ ਵਰਗੇ ,
ਸਮਾਜ ਸੇਵੀ ਵੀ ਹੋਏ ਹਨ ਜਥੇਬੰਦ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੈ ਕਾਹੂ ਕਉ ਦੇਤ ਨਹਿ …
Next articleਲੇਖਕ ਗੁਰੂ ਤੇਗ ਬਹਾਦਰ ਜੀ ਦੇ ਬ੍ਰਹਿਮੰਡੀ ਨਜ਼ਰੀਏ ਨੂੰ ਸਮਰਪਿਤ ਹੋਣ: ਡਾ. ਇਕਬਾਲ ਸਿੰਘ ਸਕਰੌਦੀ