ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਲੋਹੜੀ ਦਾ ਪਾਵਨ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਤਿਉਹਾਰ ਨੂੰ ਮਨਾਉਂਦਿਆਂ ਸਕੂਲ ਦੇ ਵੱਖੋ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਗੀਤਾਂ ਉੱਤੇ ਸਮੂਹਿਕ ਤੌਰ ਤੇ ਸੰਗੀਤਕ, ਸਮਾਗਮ ਵਿੱਚ ਭਾਗ ਲਿਆ, ਅਤੇ ਖੂਬਸੂਰਤ ਗਾਣਿਆਂ ਉੱਪਰ ਮਨ-ਮੋਹਿਕ ਸੰਗੀਤਕ ਸੱਭਿਆਚਾਰਕ ਨਾਚ ਪੇਸ਼ ਕੀਤੇ ਦੁੱਲਾ ਭੱਟੀ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਹਿਤਿਕ ਰਚਨਾਵਾਂ ਪੇਸ਼ ਕੀਤੀਆਂ ਸਕੂਲ ਦੇ ਅਧਿਆਪਕਾਂ ਵੱਲੋਂ ਦੁੱਲਾ ਭੱਟੀ ਜੀ ਨਾਲ ਸੰਬੰਧਿਤ ਲੇਖ ਅਤੇ ਵੱਖ-ਵੱਖ ਰਚਨਾਵਾਂ ਪੇਸ਼ ਕੀਤੀਆਂ ਗਈਆਂ ਸਕੂਲ ਦੇ ਮਿਹਨਤੀ ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਵਿਦਿਆਰਥੀਆਂ ਦੁਆਰਾ ਵੱਖ ਵੱਖ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ, ਮੌਕੇ ਉੱਤੇ ਵਿਦਿਆਰਥੀਆਂ ਨੂੰ ਮੂੰਗਫਲੀ ਗੱਚਕ ਅਤੇ ਰਿਉੜੀਆਂ ਵੰਡੀਆਂ ਗਈਆਂ ਸਮੂਹਿਕ ਰੂਪ ਵਿੱਚ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ ਅਤੇ ਧੀਆਂ ਦੇ ਸਤਿਕਾਰ ਅਤੇ ਸਮਾਜ ਵਿੱਚ ਉਹਨਾਂ ਦੇ ਆਦਰ ਨੂੰ ਲੈ ਕੇ ਪ੍ਰਣ ਕੀਤਾ ਗਿਆ ਕਿ ਇਸ ਲੋਹੜੀ ਤੇ ਆਓ ਆਪਾਂ ਸਭ ਰਲ ਕੇ ਧੀਆਂ ਦਾ ਸਤਿਕਾਰ ਕਰੀਏ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਈਏ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਪ੍ਰਬੰਧਕ ਡਾਇਰੈਕਟਰ ਡਾ:ਗੁਰਮੀਤ ਸਿੰਘ ਜੀ ਕਮਲਦੀਪ ਸਿੰਘ ਝੇੜੀ ਜੀ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਵੱਲੋਂ ਸਮੂਹ ਵਿਦਿਆਰਥੀ ਅਤੇ ਮਾਪਿਆਂ ਨੂੰ ਲੋਹੜੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤਾ ਕੀਤੀਆਂ ਗਈਆਂ ਮੌਕੇ ਉੱਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਮੈਡਮ ਬਲਜੀਤ ਕੌਰ ਸਨਮੀਤ ਸਿੰਘ, ਗੁਰਜੰਟ ਸਿੰਘ, ਸਤਪਾਲ ਸਿੰਘ ਮੈਡਮ ਰਜਨੀ, ਸਸੀ ਮੈਡਮ ਬੇਅੰਤ ਮੈਡਮ ਅਤੇ ਹਰਗਿੰਦਰ ਕੌਰ ਜੀ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj