ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਰਗਬੀ ਸਟੇਟ ਪੱਧਰੀ 17 ਸਾਲ ਲੜਕੇ ਖੇਡ ਵਿੱਚੋਂ ਹਾਸਿਲ ਕੀਤਾ ਦੂਸਰਾ ਸਥਾਨ।

(ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦੇ 17 ਸਾਲ ਉਮਰ ਵਰਗ ਦੇ ਲੜਕਿਆਂ ਨੇ ਸਕੂਲ ਦੇ ਰਗਬੀ ਇੰਟਰਨੈਸ਼ਨਲ ਕੋਚ ਸਤਪਾਲ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲੀ ਸਟੇਟ ਪੱਧਰੀ ਰਗਬੀ ਖੇਡ ਮੁਕਾਬਲਿਆਂ ਵਿੱਚ ਮੋਗਾ ਵਿਖੇ ਖੇਡਦੇ ਹੋਏ ਬਿਹਤਰੀਨ ਪ੍ਰਦਰਸ਼ਨ ਕੀਤਾ ਰਗਬੀ ਖੇਡ ਦੇ 17 ਸਾਲ ਉਮਰ ਗਰੁੱਪ ਵਿੱਚ ਖੇਡਦੇ ਹੋਏ ਸਕੂਲ ਦੇ ਹੁਸ਼ਨ ਬਾਵਾ, ਭਵਨੀਤ ਬਾਵਾ, ਰੱਜਤ ਬਾਵਾ, ਕੁਲਜੀਤ ਸਿੰਘ, ਮਨਮਿੰਦਰ ਸਿੰਘ, ਸਾਹਿਬਜੀਤ ਸਿੰਘ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਚਾਰ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਲਈ ਲਗਾਏ ਜਾ ਰਹੇ ਕੈਂਪ ਲਈ ਆਪਣਾ ਨਾਮ ਦਰਜ਼ ਕਰਵਾ ਕੇ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਅਤੇ ਸੰਸਥਾ ਦੇ ਮੁਖੀ ਬਾਬਾ ਕਿਰਪਾਲ ਸਿੰਘ ਜੀ ਅਤੇ ਸਮੂਹ ਸਟਾਫ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਰਤਣ ਤੇ ਕੋਚ ਸਤਪਾਲ ਸਿੰਘ ਅਤੇ ਟੀਮ ਦੇ ਸਮੁੱਚੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਮੈਨੇਜਮੈਂਟ ਮੈਂਬਰ ਕਮਲਜੀਤ ਸਿੰਘ ਜੀ ਤੇ ਸੰਸਥਾ ਦੇ ਪ੍ਰਬੰਧਕ  ਡਾਇਰੈਕਟਰ  ਡਾ: ਗੁਰਮੀਤ ਸਿੰਘ ਜੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥੀਆਂ ਦੇ ਸ਼ੁਭ ਭਵਿੱਖ ਲਈ ਸ਼ੁਭਕਾਮਨਾਵਾਂ  ਦਿੱਤੀਆਂ ਗਈਆਂ, ਇਸ ਪ੍ਰਾਪਤੀ ਲਈ ਸਕੂਲ ਦੇ ਡੀ.ਪੀ ਅਧਿਆਪਕ ਰਗਬੀ ਕੋਚ ਸਤਪਾਲ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ ਗਿਆ ਅਤੇ ਸਾਰੀ ਰਗਬੀ ਟੀਮ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਮੌਕੇ ਸੰਦੀਪ ਸਿੰਘ, ਸਨਮੀਤ ਸਿੰਘ ,ਗੁਰਜੰਟ ਸਿੰਘ ਸਮੇਤ ਸਮੁੱਚਾ ਸਕੂਲ ਸਟਾਫ਼ ਮੌਜੂਦ ਸੀ।

Previous article“ਲਾਲ ਗੁਰਾਂ ਦੇ”
Next articleਸ਼੍ਰੀਨਗਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ, ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਜਾਰੀ ਹੈ