ਮੇਜ਼ਬਾਨ ਬਿੱਟੂ ਦੁਗਾਲ ਕਲੱਬ ਉੱਪ ਜੇਤੂ ਰਿਹਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਲੈਕੇ ਜਾਣ ਲਈ ਸਾਡੇ ਪ੍ਰਵਾਸੀ ਭਾਰਤੀਆਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਪਿਛਲੇ ਦਿਨੀਂ ਮਲੇਸੀਆ ਵਿਖੇ ਦੀਵਾਲੀ ਮੌਕੇ ਯੂਨਿਟਡ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਬਿੱਟੂ ਦੁਗਾਲ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਸੱਤ ਟੀਮਾ ਨੇ ਭਾਗ ਲਿਆ। ਕਬੱਡੀ ਪ੍ਰਮੋਟਰ ਸੀਰਾ ਸਰਾਵਾਂ ਮਲੇਸੀਆ ਦੀ ਅਗਵਾਈ ਵਿੱਚ ਕਰਵਾਏ ਖੇਡ ਮੇਲੇ ਵਿੱਚ ਬਹੁਤ ਉਤਸ਼ਾਹ ਨਾਲ ਨੌਜਵਾਨਾ ਨੇ ਭਾਗ ਲਿਆ। ਬਿੱਟੂ ਦੁਗਾਲ ਕਲੱਬ ਵੱਲੋਂ ਸੀਰਾ ਸਰਾਵਾਂ, ਚਾਂਦ ਗੁਲ ਸਿਆਲਕੋਟ, ਹੈਪੀ ਨੱਥੋਵਾਲ, ਪੰਮਾ ਹੁਸਿਆਰਪੁਰੀਆ, ਸੁੱਖਾ, ਗੱਗੂ ਮਡਾਲੀ, ਸੁਭਾਸ਼ ਕਲਰਭੈਨੀ, ਦੀਪਾ ਆਦਿ ਦੇ ਉੱਦਮ ਨਾਲ ਇਹ ਖੇਡ ਮੇਲਾ ਸਿਰੇ ਚੜਿਆ। ਇਸ ਮੌਕੇ ਯੂਨਿਟਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਚੀ ਗੱਜਣਵਾਲ, ਚੈਅਰਮੈਨ ਪ੍ਰੀਤ ਖੰਡੇਵਾਲਾ, ਵਾਇਸ ਚੇਅਰਮੈਨ ਬਿੱਟੂ ਬਠਿੰਡਾ, ਵਾਇਸ ਪ੍ਰਧਾਨ ਸੀਰਾ ਸਰਾਵਾਂ, ਖ਼ਜਾਨਚੀ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਕੁੜੀਆ ਦਾ ਕਬੱਡੀ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਨਸੀਬੋ ਬੈਸਟ ਰੇਡਰ ਅਤੇ ਇਸ਼ੂ ਬੈਸਟ ਜਾਫੀ ਬਣੀ। ਮੁੰਡਿਆ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਬਿੱਟੂ ਦੁਗਾਲ ਕਲੱਬ ਅਤੇ ਪੰਜਾਬ ਸਪੋਰਟਸ ਕਲੱਬ ਦਰਮਿਆਨ ਹੋਇਆ ਜਿਸ ਨੂੰ ਪੰਜਾਬ ਸਪੋਰਟਸ ਕਲੱਬ ਨੇ ਜਿੱਤਿਆ। ਜਿਸ ਵਿਚ ਬੈਸਟ ਰੇਡਰ ਫਿਰੋਜ ਖਾਨ ਅਤੇ ਜਾਫੀ ਮਨੁ ਹਰਿਆਣਾ ਰਹੇ। ਇਸ ਮੌਕੇ ਹਰਦੀਪ ਸਿੰਘ ਸੋਢੀ ਰਾਣੀਪੁਰ ਮਲੇਸੀਆ, ਰਾਜ ਬਠਿੰਡਾ, ਜੱਸਾ ਸਿੱਧੂ, ਅੰਗਰੇਜ ਗੋਰਾ, ਸਰਬਜੀਤ ਸਿੰਘ ਚਾਹਲ, ਮਨਦੀਪ ਸਿੰਘ , ਅਨਮੋਲ ਘੱਗਾ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਕਬੱਡੀ ਬੁਲਾਰੇ ਸਤਪਾਲ ਮਾਹੀ ਖਡਿਆਲ ਨੇ ਉਚੇਚੇ ਤੌਰ ਤੇ ਪੁੱਜ ਕੇ ਕੁਮੈਂਟਰੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly