ਦਿਵਾਲੀ

(ਸਮਾਜ ਵੀਕਲੀ)

ਸੁਣ ਵੇ ਰਾਹੀਆ ਜਾਂਦਿਆ

ਕੋਈ ਨਿਗਾ ਮਿਹਰ ਦੀ ਮਾਰ
ਤੇਰੇ ਦੋ ਦਮ ਹੱਸਣ ਖੇਡਣੇ
ਸਾਡਾ ਦੋ ਦਮ ਤੁਰੇ ਰੁਜ਼ਗਾਰ
ਇੱਕ ਦਮੜੀ ਕੁੱਲੀ ਜੋਗੜੀ
ਇੱਕ ਚੁੱਕਦਾ ਕਰਾਂ ਉਧਾਰ
ਕਿਵੇਂ ਖਾਲੀ ਹੱਥੀਂ ਘਰ ਜਾ ਵੜ੍ਹਾਂ
ਵੇ ਕੋਈ ਕਰ ਹੀਲਾ ਕੋਈ ਸਾਰ
ਬਾਲ ਢਿੱਡੋਂ ਰੱਜ ਅੱਜ ਸੌਣਗੇ
ਮੈਂ ਕਰਕੇ ਆਇਆਂ ਇਕਰਾਰ
ਮੰਦੇਹਾਲ ਹਯਾਤੀ ਬੀਤ ਗਈ
ਸਾਨੂੰ ਕਾਹਦੇ ਦਿਨ – ਤਿਉਹਾਰ
✍️ਦੀਪ ਸੰਧੂ 
+61 459 966 392
Previous articleਗ਼ਜ਼ਲ/ਜਗਦੀਸ਼ ਰਾਣਾ