ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ 68ਵੀਆਂ ਪੰਜਾਬ ਸਕੂਲ ਖੇਡਾਂ ਵਿੱਚ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਕੋਚਾਂ ਨੂੰ ਸਨਮਾਨਿਤ ਕਰਨ ਹਿੱਤ ਜ਼ਿਲਾ ਸਿੱਖਿਆ ਅਫਸਰ(ਸੈਕਡਰੀ) ਲਲਿਤਾ ਅਰੋੜਾ ਅਤੇ ਉਪ ਜਿਲਾ ਸਿੱਖਿਆ ਅਫਸਰ (ਸਕੈਂਡਰੀ) ਧੀਰਜ ਵਸ਼ਿਸ਼ਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਬਾਗਪੁਰ ਵਿਖੇ ਜ਼ਿਲਾ ਪੱਧਰੀ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਤਾਇਕਵਾਂਡੋ ਅਤੇ ਕਰਾਟੇ ਵਿੱਚ 20 ਸਟੇਟ ਪੱਧਰੀ ਅਤੇ ਰਾਸ਼ਟਰ ਪਧੱਰੀ ਮੈਡਲ ਜਿੱਤਣ ਵਾਲੇ ਖਿਡਾਰੀਆਂ ਸ਼੍ਰੇਅਸ ਕੁਮਾਰ, ਆਂਚਲ ਸ਼ਰਮਾ, ਮਨਜੋਤ ਕੌਰ, ਮਨਪ੍ਰੀਤ ਸਿੰਘ, ਅੰਸ਼ਦੀਪ ਕੌਰ, ਇਸ਼ਮੀਤ, ਜਸਲੀਨ, ਕੁਲਵੀਰ, ਕਰਨਪ੍ਰੀਤ ਚਾਹਲ, ਪਾਹੁਲ ਪ੍ਰੀਤ ਸਿੰਘ, ਅਜੇ ਵੀਰ ਸਿੰਘ, ਦਿਲਪ੍ਰੀਤ ਸਿੰਘ, ਗੂਰਤਮ ਸਹਿਗਲ, ਯੁਵਰਾਜ, ਗੌਰਵਪ੍ਰੀਤ ਸਿੰਘ ,ਕੁਲਵੀਰ ਕੌਰ , ਇਸ਼ਕਾ ਸੈਣੀ, ਰਿਧੀ ਸਹਿਗਲ, ਤਨਿਸ਼ਕ, ਦੀਕਸ਼ਾ ਅਤੇ ਜ਼ਿਲ੍ਹਾ ਕਨਵੀਨਰ ਤਾਇਕਵਾਂਡੋ ਅਤੇ ਸਟੇਟ ਟੀਮ ਇੰਚਾਰਜ ਅਜੇ ਕੁਮਾਰ ਮਾਸਟਰ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਖੜਕਾਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਿੱਖਿਆ ਵਿਭਾਗ ਹੁਸ਼ਿਆਰਪੁਰ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸਨਮਾਨਿਤ ਕੀਤਾ ਗਿਆ, ਜ਼ਿਕਰਯੋਗ ਹੈ ਕਿ ਅਜੇ ਕੁਮਾਰ ਨੇ ਇਸ ਸਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਤਾਇਕਵਾਂਡੋ ਵਿੱਚ ਖੇਡ ਵਤਨ ਪੰਜਾਬ ਦੀਆਂ ਵਿੱਚ ਫਰੀਦਕੋਟ ,ਨਹਿਰੂ ਸਟੇਡੀਅਮ ਵਿਖੇ 22 ਮੈਡਲ ਜਿਤਾਏ ਅਤੇ ਹੁਸ਼ਿਆਰਪੁਰ ਨੂੰ ਟੀਮ ਟਰਾਫ਼ੀ ਦਾ ਜੇਤੂ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਜ਼ਿਲ੍ਹਾ ਸਕੂਲ ਖੇਤ ਕਮੇਟੀ ਪ੍ਰਧਾਨ ਤਰਲੋਚਨ ਸਿੰਘ, ਸੈਕਟਰੀ ਪ੍ਰਿੰਸੀਪਲ ਇੰਦਰਜੀਤ ਸਿੰਘ, ਸਿੱਖਿਆ ਸੁਧਾਰ ਕਮੇਟੀ ਇੰਚਾਰਜ ਸ਼ਲਿੰਦਰ ਠਾਕੁਰ, ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸੁਖਵਿੰਦਰ ਸਿੰਘ, ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਅਭਿਸ਼ੇਕ ਠਾਕੁਰ, ਦਲਵੀਰ ਸਿੰਘ, ਸੁੱਚਾ ਸਿੰਘ, ਵਿਸ਼ਾਲ ਸ਼ਰਮਾ, ਮਨਜੀਤ ਕੌਰ, ਤਜਿੰਦਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj