*ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਸ਼ਨ ਸਮਰੱਥ 3.0 ਤਹਿਤ ਵੱਖ-ਵੱਖ ਬਲਾਕਾਂ ਦੇ ਸਕੂਲ ਮੁਖੀਆਂ ਦੀ ਇੱਕ ਰੋਜ਼ਾ ਓਰੀਐਂਟੇਸ਼ਨ ਸੰਪਨ*

ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ)– ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ ਜੀ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਜੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀ.ਆਰ.ਸੀ ਸ੍ਰੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ‘ਚ ਮਿਸ਼ਨ ਸਮਰੱਥ 3.0 ਤਹਿਤ ਵੱਖ-ਵੱਖ ਬਲਾਕਾਂ ਦੇ ਸਕੂਲ ਮੁਖੀਆਂ ਦੀ ਇੱਕ ਰੋਜ਼ਾ ਓਰੀਐਂਟੇਸ਼ਨ ਬੀ.ਆਰ.ਸੀ. ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨਾਂ ਵਿੱਚ ਲਗਾਈ ਗਈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਪਾਲ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਓਰੀਐਂਟੇਸ਼ਨ ਵਿਚ ਜ਼ਿਲ੍ਹੇ ਦੇ 221 ਸਕੂਲ ਮੁਖੀਆਂ ਨੇ ਭਾਗ ਲਿਆ। ਇਸ ਓਰੀਐਂਟੇਸ਼ਨ ਦਾ ਪੂਰਨ ਸੰਚਾਲਨ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਸ. ਗੁਰਮੇਲ ਸਿੰਘ ਸਾਗੂ ਜੀ ਨੇ ਕੀਤਾ। ਓਹਨਾ ਨੇ ਸਕੂਲ ਮੁਖੀਆਂ ਨਾਲ ਮਿਸ਼ਨ ਸਮਰੱਥ 3.0 ਦੀਆਂ ਸਿਖਾਉਣ ਵਿਧੀਆਂ ਬਾਰੇ ਖੁੱਲ ਕੇ ਗੱਲਬਾਤ ਕਰਦੇ ਹੋਏ, ਵੱਖ-ਵੱਖ ਕਿਰਿਆਵਾਂ ਅਤੇ ਖੇਡ ਐਕਟੀਵਿਟੀਆਂ ਕਰਵਾਈਆਂ। ਇਹ ਚੱਲ ਰਹੀ ਓਰੀਐਨਟੇਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੌਂਗਾ ਜੀ ਨੇ ਸਕੂਲ ਮੁਖੀਆਂ ਨਾਲ ਮਿਸ਼ਨ ਸਮਰੱਥ ਬਾਰੇ ਖੁੱਲ੍ਹ ਕੇ ਚਰਚਾ ਦੌਰਾਨ, ਮਿਸ਼ਨ ਸਮਰੱਥ 2.0 ਦੇ ਨਤੀਜਿਆਂ ‘ਤੇ ਤਸੱਲੀ ਪ੍ਰਗਟ ਕਰਦੇ ਹੋਏ, ਇਸ ਮਿਸ਼ਨ ਨੂੰ ਪੂਰੇ ਜੋਸ਼ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ।  ਇਸ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਸੋਨੀ ਜੀ ਨੇ ਸਕੂਲ ਮੁਖੀਆਂ ਨੂੰ ਜਿੱਥੇ ਮਿਸ਼ਨ ਸਮਰੱਥ ਦੇ ਟੀਚਿਆਂ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ, ਓਥੇ ਸਕੂਲ ਮੁਖੀਆਂ ਨੂੰ ਨਵੇਂ ਦਾਖਲਿਆਂ ਚ 10%ਵਾਧੇ ਲਈ ਵੀ ਪ੍ਰੇਰਿਤ ਕੀਤਾ। ਇਸ ਚੱਲ ਰਹੀ ਇਕ ਰੋਜ਼ਾ ਓਰੀਐਂਟੇਸ਼ਨ ਵਿੱਚ ਬੀ.ਆਰ.ਸੀ. ਵਰਿੰਦਰਜੀਤ ਸਿੰਘ ਬਿੱਟਾ, ਮਨਪ੍ਰੀਤ ਸਿੰਘ ਬੇਦੀ, ਰਾਹੁਲ ਕੁਮਾਰ ਗੋਇਲ, ਰੁਪਿੰਦਰ ਸਿੰਘ, ਰਜਿੰਦਰ ਮੋਹਨ, ਅਜੇ ਗਰੋਵਰ, ਜਗਜੀਤ ਸਿੰਘ, ਮਹਿਮਾ ਸਿੰਘ, ਕਮਲਜੀਤ ਸਿੰਘ, ਜਗਸੀਰ ਸਿੰਘ ਅਤੇ ਦਵਿੰਦਰ ਸਿੰਘ, ਸਮੁੱਚੀ ਜ਼ਿਲ੍ਹਾ ਬੀਆਰਸੀ ਟੀਮ ਨੇ ਆਪਣੇ ਸੰਬੰਧਿਤ ਵਿਸ਼ਿਆਂ ਬਾਰੇ ਸਕੂਲ ਮੁਖੀਆਂ ਨਾਲ ਸੰਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਮਿਸ਼ਨ ਸਮਰੱਥ 3.0 ਤਹਿਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵੂਮੈਨ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਉਦਯੋਗਿਕ ਕੰਪਨੀਆਂ ਦਾ ਦੌਰਾ ਕੀਤਾ
Next articleਜਿਲਾ ਨਵਾ ਸਹਿਰ ਨਾਲ ਸੰਬੰਧਿਤ ਪਰਿਵਾਰਾਂ ਨੂੰ ਅੱਜ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ