ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਨੈਸ਼ਨਲ ਮੀਨਜ਼-ਕੰਮ-ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਮਿਤੀ 2 ਫਰਵਰੀ 2025 ਨੂੰ

ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ)  (ਪੱਤਰ ਪ੍ਰੇਰਕ) ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋਂ ਸੈਸ਼ਨ 2024-25 ਲਈ ਨੈਸ਼ਨਲ ਮੀਨਜ-ਕਮ -ਮੈਰਿਟ ਸਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਮਿਤੀ 2 ਫਰਵਰੀ 2025 ਨੂੰ ਆਯੋਜਿਤ ਕੀਤੀ ਜਾ ਰਹੀ ਹੈ।
ਪੰਜਾਬ ਰਾਜ ਵਿੱਚ ਇਹ ਪ੍ਰੀਖਿਆ ਅਮਨਿੰਦਰ ਕੌਰ ਡਾਇਰੈਕਟਰ (ਐਸ.ਸੀ.ਈ.ਆਰ.ਟੀ) ਦੀ ਯੋਗ ਅਗਵਾਈ ਅਤੇ ਮੈਡਮ ਸੀਮਾ ਖੇੜਾ ਅਤੇ ਅਸ਼ੋਕ ਕੁਮਾਰ ਜੀ ਦੇ ਮਾਰਗਦਰਸ਼ਨ ਹੇਠ ਸਾਰੇ ਹੀ ਪੰਜਾਬ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਹ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੌਂਗਾ ਜੀ ਦੀ ਯੋਗ ਅਗਵਾਈ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਸੋਨੀ ਜੀ ਦੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਸਿੱਖਿਆ ਦਫਤਰ ਕਲਰਕ ਜੱਗੀ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੀਖਿਆ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 2 ਫਰਵਰੀ 2025 ਨੂੰ ਸਮਾਂ 10 ਤੋਂ ਬਾਅਦ ਦੁਪਹਿਰ 1ਵਜੇ ਤੱਕ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਨੈਸ਼ਨਲ ਮੀਨਜ਼-ਕਮ-ਮੈਰਿਟ ਪ੍ਰੀਖਿਆ ਵਿੱਚ ਅੱਠਵੀਂ ਜਮਾਤ ਦੀ 2156 ਵਿਦਿਆਰਥੀ ਭਾਗ ਲੈ ਰਹੇ ਹਨ। ਜਿਸ ਦੇ ਲਈ ਸਾਰੇ ਜਿਲ੍ਹੇ ਵਿੱਚ 6 ਸੈਂਟਰ (ਤਹਿਸੀਲ ਮੁਕਤਸਰ 2 ਤਹਿਸੀਲ ਗਿੱਦੜਬਾਹਾ 2 ਤਹਿਸੀਲ ਮਲੋਟ 2) ਬਣਾਏ ਗਏ ਹਨ।
ਗੌਰਤਲਬ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ
ਇਸੇ ਤਰ੍ਹਾਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਸਾਰੇ ਜਿਲ੍ਹੇ ਵਿੱਚੋਂ 1914 ਵਿਦਿਆਰਥੀ ਭਾਗ ਲੈ ਰਹੇ ਹਨ ਅਤੇ ਇਸ ਦੇ ਲਈ ਸਾਰੇ ਜ਼ਿਲ੍ਹੇ ਦੇ ਵਿੱਚ 7 ਸੈਂਟਰ (ਤਹਿਸੀਲ ਮਲੋਟ 3, ਤਹਿਸੀਲ ਮੁਕਤਸਰ 2, ਤਹਿਸੀਲ ਗਿੱਦੜਬਾਹਾ 3) ਬਣਾਏ ਗਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦਾ ਇੱਕ ਰੋਜ਼ਾ ਟ੍ਰੇਨਿੰਗ ਸ਼ਡਿਊਲ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਹੋਇਆ ਸ਼ੁਰੂ
Next articleਨੈਸ਼ਨਲ ਰੋਡ ਸੇਫਟੀ ਮੁਹਿੰਮ ਤਹਿਤ ਬੀ ਸੀ ਐਸ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾਏ