ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮਨਾਇਆ ਗਿਆ ਵਿਸ਼ਵ ਟੀ.ਬੀ. ਦਿਵਸ

ਡਿਪਟੀ ਕਮਿਸ਼ਨਰ ਵਲੋਂ 25 ਟੀ.ਬੀ. ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਰਾਸ਼ਨ ਕਿੱਟਾਂ, ਹਾਈਜੀਨ ਕਿੱਟਾਂ ਅਤੇ ਗੱਦੇ ਵੰਡੇ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅੱਜ ਵਿਸ਼ਵ ਟੀ.ਬੀ. ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ। ਡਿਪਟੀ ਕਮਿਸ਼ਨਰ ਨੇ ਮਰੀਜ਼ਾਂ ਨੂੰ ਚੰਗੀ ਪ੍ਰੋਟੀਨ ਯੁਕਤ ਖੁਰਾਕ ਲੈਣ, ਸਾਵਧਾਨੀਆਂ ਵਰਤਣ ਅਤੇ ਇਸ ਬਿਮਾਰੀ ਨਾਲ ਡਟ ਕੇ ਲੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਰੀਜ਼ਾਂ ਨੂੰ ਲੋੜੀਂਦੀਆਂ ਵਸਤੂਆਂ ਵੀ ਭੇਂਟ ਕੀਤੀਆਂ। ਇਸ ਮੌਕੇ 25 ਟੀ.ਬੀ. ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਰਾਸ਼ਨ ਕਿੱਟਾਂ, ਹਾਈਜੀਨ ਕਿੱਟਾਂ ਅਤੇ ਗੱਦੇ ਵੰਡੇ ਗਏ। ਇਹ ਮਰੀਜ਼ ਟੀ.ਬੀ. ਹਸਪਤਾਲ, ਹੁਸ਼ਿਆਰਪੁਰ ਵਲੋਂ ਭੇਜੇ ਗਏ ਸਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਰਤੀ ਰੈੱਡ ਕਰਾਸ ਸੁਸਾਇਟੀ, ਚੰਡੀਗੜ੍ਹ ਦੀ ਰਾਜ ਸ਼ਾਖਾ ਵਲੋਂ ਸਟੇਟ ਕੋਆਰਡੀਨੇਟਰ (ਟੀ.ਬੀ. ਪ੍ਰੋਜੈਕਟ) ਰਾਵੀਆ ਅਤੇ ਗੁਰਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਟੀ.ਬੀ. ਦੀ ਬਿਮਾਰੀ, ਇਸ ਦੇ ਲੱਛਣ, ਇਲਾਜ ਅਤੇ ਪੋਸ਼ਣ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਟੀ.ਬੀ. ਬਾਰੇ ਵਿਸ਼ਤ੍ਰਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀ.ਬੀ. ਮਰੀਜ਼ਾਂ ਨਾਲ ਕੋਈ ਭੇਦਭਾਵ ਨਾ ਕਰਨ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕਰਨ ਤਾਂ ਜੋ ਉਹ ਜਲਦ ਸਿਹਤਮੰਦ ਹੋ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਰਦਨਾਕ ਹਾਦਸਾ: ਟੈਂਪੂ ਨੂੰ ਲੱਗੀ ਭਿਆਨਕ ਅੱਗ, ਗ੍ਰਾਫਿਕਸ ਕੰਪਨੀ ਦੇ ਚਾਰ ਕਰਮਚਾਰੀ ਜ਼ਿੰਦਾ ਸੜੇ, ਕਈ ਸੜੇ
Next articleਗੁਰਵਿੰਦਰ ਸਿੰਘ ਪਾਬਲਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ