ਜਿਲਾ ਲੁਧਿਆਣਾ ਦੇ ਇਤਿਹਾਸਿਕ ਪਿੰਡ ਘੁੜਾਣੀ ਕਲਾਂ ਵਿਖੇ ਸਮਾਜਿਕ ਸਮਾਨਤਾ ਸੰਗਠਨ ਦਾ ਸ਼ੁਭ ਆਰੰਭ।

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇਹ ਇੱਕ ਇਤਿਹਾਸਿਕ ਪਿੰਡ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੀ ਜੇਲ੍ਹ ਤੋਂ ਰਿਹਾ ਹੋ ਕੇ ਆਏ ਤਾਂ 45 ਦਿਨ ਇੱਸ ਇਤਿਹਾਸਿਕ ਪਿੰਡ ਵਿੱਚ ਠਹਿਰੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਚਾਰ ਇਤਿਹਾਸਿਕ ਗੁਰਦੁਆਰੇ ਸੁਸ਼ੋਭਤ ਹਨ। ਗੁਰੂ ਸਾਹਿਬ ਜੀ ਦਾ ਪਵਿੱਤਰ ਚੋਲਾ ਸਾਹਿਬ, ਜੋੜਾ ਸਾਹਿਬ ਅਤੇ ਪੋਥੀ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਹਨ।
ਸਮਾਜਿਕ ਸਮਾਨਤਾ ਸੰਗਠਨ(ਰਜਿ) ਦੇ ਸੁਬਾ ਪ੍ਰਧਾਨ ਚੌਧਰੀ ਖੁਸ਼ੀ ਰਾਮ ਆਈ ਏ ਐਸ (ਰਿਟਾ) ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਵਾਈਸ ਪ੍ਰਧਾਨ ਸੋਮਨਾਥ ਸਿੰਘ ਨਵਾਂ ਸ਼ਹਿਰ ਅਤੇ ਸਟੇਟ ਸੈਕਟਰੀ ਮੇਜਰ ਬੀਸਲਾ ਨੇ ਅੱਜ ਇਸ ਪਿੰਡ ਵਿੱਚ ਸਮਾਜਿਕ ਸਮਾਨਤਾ ਸੰਗਠਨ ਦੀ ਜ਼ਿਲ੍ਹਾ ਇਕਾਈ ਦੀ ਬਣਤਰ ਸਬੰਧੀ ਵਿਚਾਰ ਵਟਾਂਦਰਾ ਕੀਤਾ। ਸੋਮਨਾਥ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਮਾਜਿਕ ਸਮਾਨਤਾ ਸੰਗਠਨ(ਰਜਿ) ਨਿਰੋਲ ਸੋਸ਼ਲ ਅਤੇ ਗੈਰ ਰਾਜਨੀਤਿਕ ਸੰਗਠਨ ਹੈ ਅਤੇ ਕਿਸੇ ਰਾਜਨੀਤਕ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਹੈ। ਉਨਾਂ ਨੇ ਆਏ ਹੋਏ ਸਾਥੀਆਂ ਨੂੰ ਦੱਸਿਆ ਕਿ ਸਮਾਜਿਕ ਸਮਾਨਤਾ ਸੰਗਠਨ ਦਾ ਮੁੱਖ ਕੰਮ ” ਸੰਵਿਧਾਨ ਬਚਾਓ- ਲੋਕਤੰਤਰ ਬਚਾਓ -ਦੇਸ਼ ਬਚਾਓ” ਹੈ। ਸਮਾਜਿਕ ਸਮਾਨਤਾ ਸੰਗਠਨ ਪਿਛਲੇ ਤਿੰਨ ਸਾਲ ਤੋਂ ਇਸ ਉਦੇਸ਼ ਨਾਲ ਸਮਾਜ ਨੂੰ ਇਕ ਜੁੱਟ ਕਰਨ ਲਈ ਕੰਮ ਕਰਦਾ ਆ ਰਿਹਾ ਹੈ। ਸਮਾਜਿਕ ਸਮਾਨਤਾ ਸੰਗਠਨ ਨੇ ਇਸ ਮੁਹਿੰਮ ਨੂੰ ਤੇਜ ਕਰਦਿਆਂ ਗੁਰੂ ਰਵਿਦਾਸ ਮਹਾਰਾਜ, ਭਗਤ ਕਬੀਰ ਜੀ, ਭਗਵਾਨ ਵਾਲਮੀਕਿ ਜੀ, ਡਾਕਟਰ ਬੀ ਆਰ ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨਾਲ ਸੰਬੰਧਿਤ ਰੱਖਣ ਵਾਲੇ 24 ਸੰਗਠਨਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਉਪਰਾਲਾ ਕੀਤਾ ਹੈ। ਹੋਰ ਵੀ ਜਿੰਨੇ ਸਮਾਜਿਕ ਸੰਗਠਨ ਕੰਮ ਕਰਦੇ ਹਨ, ਸਮਾਜਿਕ ਸਮਾਨਤਾ ਸੰਗਠਨ ਉਹਨਾਂ ਸਾਰੇ ਸੰਗਠਨਾਂ ਨੂੰ ਇੱਕ ਪਲੇਟਫਾਰਮ ਤੇ ਇਕ ਵਿਚਾਰ ਧਾਰਾ ਅਧੀਨ ਇਕੱਠੇ ਕਰਨਾ ਚਾਹੁੰਦਾ ਹੈ ਅਤੇ ਉਪਰਾਲੇ ਕੀਤੇ ਜਾ ਰਹੇ ਹਨ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਦੀ ਸਹਿਮਤੀ ਨਾਲ ਸ੍ਰੀ ਜਤਿੰਦਰ ਸਿੰਘ ਉਰਫ ਬੱਬੂ ਨੂੰ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸ੍ਰੀ ਰਣਜੀਤ ਸਿੰਘ ਨੂੰ ਹਲਕਾ ਪਾਇਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸ੍ਰੀ ਅੰਮ੍ਰਿਤ ਸਿੰਘ ਭਾਰਤੀ ਪਿੰਡ ਘੁੰਗਰਾਲੀ ਰਾਜਪੂਤਾਂ ਜਿਲਾ ਲੁਧਿਆਣਾ ਹਲਕਾ ਖੰਨਾ ਤੋਂ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਜੋ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਯੂਥ ਬ੍ਰਿਗੇਡ ਚਲਾ ਰਹੇ ਹਨ। ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਜਗਪ੍ਰੀਤ ਸਿੰਘ ਜੱਗੀ ਪਿੰਡ ਖਟੜਾ ਚੌਰਮ ਹਲਕਾ ਗਿੱਲ ਜਿਲਾ ਲੁਧਿਆਣਾ ਤੋਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਹਨਾਂ ਸਾਥੀਆਂ ਨੇ ਸਮਾਜਿਕ ਸਮਾਨਤਾ ਸੰਗਠਨ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ, ਜਿਨ੍ਹਾਂ ਦਾ ਸੰਗਠਨ ਦਿਲੋਂ ਧੰਨਵਾਦ ਕਰਦਾ ਹੈ।ਇਸ ਤੋਂ ਇਲਾਵਾ ਪਿੰਡ ਘੁੜਾਣੀ ਕਲਾਂ ਦੇ ਬਹੁਤ ਸਾਰੇ ਸਾਥੀਆਂ ਨੇ ਮੀਟਿੰਗ ਵਿੱਚ ਭਾਗ ਲਿਆ ਅਤੇ ਆਪਣੇ ਵਿਚਾਰ ਰੱਖੇ। ਸ੍ਰੀ ਰਣਜੀਤ ਸਿੰਘ ਜੀ ਨੇ ਵਿਸ਼ਵਾਸ ਦਵਾਇਆ ਕਿ ਉਹ ਹਲਕਾ ਪਾਇਲ ਦੀ ਜਿੰਮੇਵਾਰੀ ਸੰਭਾਲਦੇ ਹੋਏ ਆਪਣੇ ਪਿੰਡ ਤੋਂ ਮੁਹਿੰਮ ਨੂੰ ਸ਼ੁਰੂ ਕਰੇਗਾ ਅਤੇ ਜਲਦੀ ਹੀ ਉਹ 11 ਮੈਂਬਰੀ ਕਮੇਟੀ ਬਣਾ ਕੇ ਸਮਾਜਿਕ ਸਮਾਨਤਾ ਸੰਗਠਨ ਦੇ ਪ੍ਰਧਾਨ ਸਾਹਿਬ ਨੂੰ ਭੇਜ ਦੇਵਾਂਗਾ। ਸ੍ਰੀ ਜਤਿੰਦਰ ਸਿੰਘ ਉਰਫ ਬੱਬੂ ਘੁਡਾਣੀ ਜੀ ਨੇ ਜ਼ਿਲ੍ਹਾ ਲੁਧਿਆਣਾ ਅੰਦਰ ਜਲਦੀ ਹੀ ਸਮਾਜਿਕ ਸਮਾਨਤਾ ਸੰਗਠਨ ਦੀਆਂ ਇਕਾਈਆਂ ਬਣਾਉਣ ਦਾ ਭਰੋਸਾ ਦਿਤਾ। ਜ਼ਿਲ੍ਹਾ ਪ੍ਰਧਾਨ ਹੁੰਦੇ ਹੋਏ ਉਨਾਂ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਧੰਨਵਾਦ ਸਹਿਤ।
🙏💐
ਜਾਰੀ ਕਰਤਾ
ਸੋਮਨਾਥ ਸਿੰਘ
ਵਾਈਸ ਪ੍ਰਧਾਨ,
ਸਮਾਜਿਕ ਸਮਾਨਤਾ ਸੰਗਠਨ(ਰਜਿ)
ਪੰਜਾਬ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ, ਮਰੀਜ਼ਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਵੇ ਅਗਾਊਂ ਤਿਆਰੀ : ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ
Next articleਬਹੁਜਨ ਸਮਾਜ ਪਾਰਟੀ ਨੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦੀ ਕਮਾਂਡ ਸੰਭਾਲਣ ਤੇ ਵਧਾਈਆਂ – ਸੋਮ ਨਾਥ ਸਿੰਘ