ਅਮਨ ਜੱਖਲਾਂ (ਸੰਗਰੂਰ (ਸਮਾਜ ਵੀਕਲੀ))- ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਉਤਸਵ ਦੇ ਸੰਬੰਧ ਵਿੱਚ ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਆਦੇਸ਼ਾਂ ਅਨੁਸਾਰ 10 ਮਾਰਚ ਨੂੰ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਯੁਵਾ ਉਤਸਵ ਕਰਵਾਇਆ ਗਿਆ। ਜਿਸ ਵਿੱਚ ਪੇਟਿੰਗ ਮੁਕਾਬਲੇ, ਕਵਿਤਾ, ਰਚਨਾ, ਫ਼ੋਟੋਗ੍ਰਾਫੀ, ਡੈਕਲਮੇਸਨ, ਭਾਸ਼ਣ ਮੁਕਾਬਲੇ, ਜਿਲ੍ਹਾ ਪੱਧਰੀ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਗਿੱਧਾ ਭੰਗੜਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਪ੍ਰੋਗਰਾਮ ਦੀ ਸੁਰੂਆਤ ਵਿੱਚ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਜੀ ਨੇ ਨਹਿਰੂ ਯੁਵਾ ਕੇਂਦਰ ਦੀਆਂ ਗਤੀਵਿਧੀਆਂ ਅਤੇ ਇਸ ਯੁਵਾ ਉਤਸਵ ਦੇ ਸੰਬੰਧ ਵਿੱਚ ਨੌਜਵਾਨਾਂ ਨੂੰ ਜਾਣ ਪਹਿਚਾਣ ਕਰਵਾਈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗਊ ਸੇਵਾ ਸੰਮਿਤੀ ਪੰਜਾਬ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ ਜੀ ਸਾਮਿਲ ਹੋਏ, ਐੱਮ ਪੀ ਸੰਗਰੂਰ ਸ ਸਿਮਰਨਜੀਤ ਸਿੰਘ ਮਾਨ ਜੀ ਦੇ ਪੋਤਰੇ ਸ ਗੋਬਿੰਦ ਸਿੰਘ ਜੀ, ਇੰਸਪੈਕਟਰ ਜੋਗਿੰਦਰ ਸਿੰਘ, ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ, ਪ੍ਰਿੰਸੀਪਲ ਜਰਨੈਲ ਸਿੰਘ, ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਮੁਨੀਸ ਮੋਹਨ ਸਰਮਾ, ਡਾ ਹਰਦੀਪ ਸਿੰਘ ਵਾਈਸ ਪ੍ਰਿੰਸੀਪਲ ਰਣਬੀਰ ਕਾਲਜ ਜੀ ਸਾਮਿਲ ਹੋਏ ਜਿਨ੍ਹਾਂ ਨੇ ਪ੍ਰਤੀਯੋਗੀਆਂ ਅਤੇ ਵੱਖ ਵੱਖ ਪ੍ਰਦਰਸ਼ਨੀਆਂ ਲਗਾਉਣ ਵਾਲੇ ਕਾਰਜਕਾਰੀਆਂ ਦੇ ਹੁਨਰ ਨੂੰ ਸਲਾਹਿਆ, ਸ੍ਰੀਮਤੀ ਜਸਵੀਰ ਕੌਰ ਸ਼ੇਰਗਿੱਲ ਜੀ ਨੇ ਵੀ ਆਪਣੇ ਕੀਮਤੀ ਵਿਚਾਰ ਨੌਜਵਾਨਾਂ ਅੱਗੇ ਰੱਖੇ ।
ਇਸ ਤੋਂ ਬਿਨਾਂ ਇਸ ਉਤਸਵ ਨੂੰ ਹੋਰ ਰੰਗ ਦੇਣ ਲਈ ਵੱਖ ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਸ ਵਿੱਚ ਜਿਲਾ ਸਿਹਤ ਵਿਭਾਗ, ਜਿਲ੍ਹਾ ਰੁਜਗਾਰ ਵਿਭਾਗ, ਸਮਾਜ ਸੇਵੀ ਵਿਭਾਗ, ਬੈਂਕਿੰਗ ਵਿਭਾਗ, ਸੈਲਫ ਹੈਲਪ ਗਰੁੱਪ, ਵੁਮੈਨ ਆਈ ਟੀ ਆਈ ਹੱਥ ਕਲਾ ਪ੍ਰਦਰਸ਼ਨੀ, ਇਤਿਹਾਸਕ ਅਖਬਾਰ ਪ੍ਰਦਰਸ਼ਨੀ, ਨਵਰੰਗ ਪਬਲੀਕੇਸ਼ਨ ਅਤੇ ਹੋਰ ਸਾਹਿਤਕ ਕਿਤਾਬ ਸਟਾਲਾਂ ਦੀ ਪੇਸ਼ਕਾਰੀ ਕੀਤੀ ਗਈ। ਕਵਿਤਾ ਮੁਕਾਬਲੇ ਵਿੱਚ ਜੱਜ ਦੇ ਤੌਰ ਤੇ ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜਖਮੀ ਅਤੇ ਪ੍ਰੋ ਨਿਰਮਲ ਜੀ, ਫੋਟੋਗ੍ਰਾਫੀ ਵਿੱਚ ਸ੍ਰੀ ਅਰੁਣ ਕੁਮਾਰ ਜੀ, ਸ੍ਰੀਮਤੀ ਗੁਲਸਨਦੀਪ ਜੀ ਅਤੇ ਸ੍ਰੀਮਤੀ ਸਿਲਪੀ ਭੱਲਾ ਜੀ ਹਾਜ਼ਰ ਰਹੇ। ਭਾਸਣ ਮੁਕਾਬਲੇ ਵਿੱਚ ਡਾ ਇਕਬਾਲ ਸਿੰਘ ਜੀ, ਸ੍ਰੀ ਰਣਧੀਰ ਕੌਸਕ ਅਤੇ ਸ੍ਰੀਮਤੀ ਡਿੰਪੀ ਗੁਪਤਾ ਜੀ ਹਾਜ਼ਰ ਰਹੇ। ਪੇਂਟਿੰਗ ਮੁਕਾਬਲਿਆਂ ਵਿੱਚ ਸ੍ਰੀਮਤੀ ਸੁਧਾ ਸ਼ਰਮਾਂ, ਸ੍ਰੀਮਤੀ ਹਤਿੰਦਰ ਕੌਰ ਅਤੇ ਸ੍ਰੀ ਮੂਲਚੰਦ ਸ਼ਰਮਾਂ ਜੀ ਹਾਜ਼ਰ ਰਹੇ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਡਾ ਮਨਦੀਪ ਕੌਰ, ਪ੍ਰੋ ਸੁਖਵਿੰਦਰ ਸਿੰਘ ਅਤੇ ਸ੍ਰੀ ਹਰਪ੍ਰੀਤ ਸਿੰਘ ਜੀ ਹਾਜ਼ਰ ਰਹੇ। ਜਿਨ੍ਹਾਂ ਸਾਰੇ ਜੱਜ ਸਾਹਿਬਾਨਾਂ ਨੇ ਬਾਖੂਬੀ ਆਪਣੀ ਸੇਵਾ ਨਿਭਾਈ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਜੇਤੂ ਨੌਜਵਾਨਾਂ ਦਾ ਟਰਾਫ਼ੀਆਂ, ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਵੰਡੇ ਗਏ। ਪਹੁੰਚੇ ਮੁੱਖ ਮਹਿਮਾਨਾਂ, ਜੱਜ ਸਾਹਿਬਾਨਾਂ ਅਤੇ ਪ੍ਰਦਰਸ਼ਨੀਆਂ ਲਗਾਉਣ ਵਾਲੇ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਸੇਵਾ ਅਸਿ ਪ੍ਰੋ ਰੁਪਿੰਦਰ ਸ਼ਰਮਾਂ ਜੀ ਨੇ ਬਾਖੂਬੀ ਨਿਭਾਈ ਅਤੇ ਉਨ੍ਹਾਂ ਨੇ ਪਹੁੰਚੇ ਸਾਰੇ ਮਹਿਮਾਨਾਂ ਦਾ ਵਿਸੇਸ਼ ਧੰਨਵਾਦ ਵੀ ਕੀਤਾ। ਇਸ ਪ੍ਰੋਗਰਾਮ ਵਿੱਚ 1000 ਦੇ ਕਰੀਬ ਦਰਸ਼ਕ ਅਤੇ ਕਾਰਜਕਾਰੀ ਸਾਮਿਲ ਹੋਏ। ਪ੍ਰੋਗਰਾਮ ਦੇ ਅੰਤ ਵਿੱਚ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਸ ਸੁਖਬੀਰ ਸਿੰਘ ਜੀ ਦੁਆਰਾ ਮਹਿਮਾਨਾਂ ਅਤੇ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਹਿਰੂ ਅਕਾਊਂਟਸ ਐਂਡ ਸੁਪਰਵਾਈਜ਼ਰ ਸ੍ਰੀ ਭਾਨੁਜ ਜੀ ਦੇ ਨਾਲ ਨਹਿਰੂ ਯੁਵਾ ਵਲੰਟੀਅਰ ਜਗਸੀਰ ਸਿੰਘ, ਅਮਨਦੀਪ ਸਿੰਘ, ਗਗਨਦੀਪ ਜੋਸ਼ੀ, ਜਰੀਨਾ, ਸੰਦੀਪ ਕੌਰ, ਸਕਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਦੀਪ ਸਿੰਘ, ਮਨੀ ਸਿੰਘ, ਮੁਹੰਮਦ ਇਸਮਾਇਲ, ਕਰਮਜੀਤ ਸਿੰਘ, ਅਤੇ ਹਰਵਿੰਦਰ ਸਿੰਘ ਜੀ ਵਿਸੇਸ਼ ਤੌਰ ਤੇ ਹਾਜ਼ਰ ਰਹੇ। ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਉੱਦਮ ਅਤੇ ਅਕਾਲ ਕਾਲਜ ਆਫ ਕਾਊਂਸਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਹੋਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly