ਭਾਸ਼ਾਵਾਂ ਦਾ ਲਿਪੀਅੰਤਰਨ ਦੋ ਮੁਲਕਾਂ ਵਿਚਕਾਰ ਸਾਹਿਤਕ ਪੁਲ ਦਾ ਕੰਮ ਕਰੇਗਾ – ਡਾ. ਕਰਮਜੀਤ ਸਿੰਘ ਨਡਾਲਾ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਸਹਿਯੋਗ ਨਾਲ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਖੇ ਲਹਿੰਦੇ ਪੰਜਾਬ ਦੇ ਮਕਬੂਲ ਸ਼ਾਇਰ ਜਨਾਬ ਸਗ਼ੀਰ ਤਬੱਸੁਮ ਦੀ ਪੰਜਾਬੀ ਭਾਸ਼ਾ ਵਿੱਚ ਛਪੀ ਸ਼ਾਇਰੀ ਦੀ ਕਿਤਾਬ “ਹੋਰ ਮੁਹੱਬਤ ਨਈਂ ਕਰਨੀ” ਰਿਲੀਜ਼ ਕੀਤੀ ਗਈ।
ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਨਾਮਵਰ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਸ਼ਿਰਕਤ ਕੀਤੀ ਅਤੇ ਇਲਾਕੇ ਦੇ ਸ਼ਾਇਰ ਕੰਵਰ ਇਕਬਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਨਡਾਲਾ ਨੇ ਕਿਹਾ ਕਿ ਭਾਸ਼ਾਵਾਂ ਦਾ ਲਿਪੀਅੰਤਰਨ ਦੋ ਮੁਲਕਾਂ ਵਿਚਕਾਰ ਇਕ ਸਾਹਿਤਕ ਪੁਲ ਦਾ ਕੰਮ ਕਰਦਾ ਹੈ ਜਿਹੜਾ ਭਾਸ਼ਾਵਾਂ ਵਿਚਲੇ ਫ਼ਾਸਲੇ ਨੂੰ ਦੂਰ ਕਰ ਦਿੰਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਮੈਡਮ ਜਸਪ੍ਰੀਤ ਕੌਰ, ਡਾ. ਹਰਭਜਨ ਸਿੰਘ ਅਤੇ ਇਸ ਪੁਸਤਕ ਦਾ ਲਿਪੀਅੰਤਰਨ ਕਰਨ ਵਾਲੇ ਸ਼ਾਇਰ ਸ਼ਹਿਬਾਜ਼ ਖ਼ਾਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਮੰਚ ਸੰਚਾਲਕ ਧਰਮਪਾਲ ਪੈਂਥਰ ਨੇ ਆਏ ਹੋਏ ਮਹਿਮਾਨਾਂ ਨੂੰ ਇਸ ਪੁਸਤਕ ਅਤੇ ਇਸਦੇ ਸ਼ਾਇਰ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਕਿਤਾਬ ਦਾ ਸ਼ਾਹਮੁਖੀ ਤੋਂ ਗੁਰਮੁਖੀ ਭਾਸ਼ਾ ਵਿੱਚ ਲਿਪੀਅੰਤਰਨ ਕਰਨ ਵਾਲੇ ਸ਼ਾਇਰ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਬੇਸ਼ੱਕ ਇਹ ਕੰਮ ਚੁਣੌਤੀ ਭਰਪੂਰ ਸੀ ਪਰ ਇਸ ਪ੍ਰਕਿਰਿਆ ਦੇ ਨਾਲ-ਨਾਲ ਕੁੱਝ ਅਜਿਹੇ ਸ਼ਬਦਾਂ ਬਾਰੇ ਵੀ ਜਾਣਕਾਰੀ ਹਾਸਿਲ ਹੋਈ ਜਿਹੜੇ ਪੁਰਾਤਨ ਪੰਜਾਬ ਨਾਲ ਸੰਬੰਧਤ ਸਨ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਹਰਭਜਨ ਸਿੰਘ ਨੇ ਕਿਹਾ ਕਿ ਇਸ ਨਿਵੇਕਲੇ ਕਾਰਜ ਲਈ ਪੁਸਤਕ ਦੇ ਮੂਲ ਸ਼ਾਇਰ ਸਗ਼ੀਰ ਤਬੱਸੁਮ ਅਤੇ ਇਸਨੂੰ ਗੁਰਮੁਖੀ ਭਾਸ਼ਾ ਵਿੱਚ ਤਬਦੀਲ ਕਰਨ ਲਈ ਸ਼ਹਿਬਾਜ਼ ਖ਼ਾਨ ਵੀ ਮੁਬਾਰਕ ਦੇ ਹੱਕਦਾਰ ਹਨ।
ਵਿਸ਼ੇਸ਼ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਲਈ ਇਹ ਬੜੀ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਸ਼ਹਿਬਾਜ਼ ਖ਼ਾਨ ਵਰਗੇ ਸਾਹਿਤਕਾਰ ਅਜਿਹੇ ਨਿਵੇਕਲੇ ਕਾਰਜ ਨੂੰ ਸਮਰਪਿਤ ਨੇ।
ਇਸ ਉਪਰੰਤ ਡਾ. ਕਰਮਜੀਤ ਸਿੰਘ ਨਡਾਲਾ, ਕੰਵਰ ਇਕਬਾਲ ਸਿੰਘ, ਜਸਪ੍ਰੀਤ ਕੌਰ ਡਾ. ਹਰਭਜਨ ਸਿੰਘ ਅਤੇ ਸ਼ਹਿਬਾਜ਼ ਖ਼ਾਨ ਨੇ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਇੰਜ. ਖਜ਼ਾਨ ਸਿੰਘ, ਹਰਪੀਤ ਕੌਰ, ਨਰਿੰਦਰ ਨੀਤ, ਲਾਡੀ ਲਾਹੌਰੀ, ਜਸਵਿੰਦਰ ਸਿੰਘ, ਮੁਨੱਜ਼ਾ ਇਰਸ਼ਾਦ, ਪ੍ਰਿੰ. ਕੇਵਲ ਸਿੰਘ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਜਸਪਾਲ ਸਿੰਘ ਚੌਹਾਨ, ਜੱਸ ਧੰਜੂ, ਬਲਵੀਰ ਸਿੰਘ ਸਿੱਧੂ ਸੀਨੀਅਰ ਸਹਾਇਕ, ਮਨਜਿੰਦਰ ਕਮਲ, ਮਹੇਸ਼ ਕੁਮਾਰ, ਯੋਗਿਤਾ ਪਾਸੀ, ਕੌਰ ਵਿੰਦਰ, ਜੋਗਾ ਸਿੰਘ ਅਟਵਾਲ, ਰੂਪ ਦਬੁਰਜੀ, ਸੁਰਜੀਤ ਸਾਜਨ, ਤੇਜਬੀਰ ਸਿੰਘ, ਗੁਰਦੀਪ ਗਿੱਲ, ਚੰਨ ਮੋਮੀ, ਅਮਨ ਗਾਂਧੀ, ਹਰਦੇਵ ਸਿੰਘ ਬਾਜਵਾ, ਕੁਲਵੰਤ ਸਿੰਘ ਧੰਜੂ ਅਤੇ ਬਲਵਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly