ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਿਖੇ 19 ਜੂਨ, 2024 ਦਿਨ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਹੁਸ਼ਿਆਰਪੁਰ ਦੀ ਨਾਮੀ ਕੁਆਂਟਮ ਪੇਪਰ ਲਿਮਿਟਡ ਸੈਲਾ ਖੁਰਦ ਵੱਲੋਂ ਟਰੇਨੀ ਤੇ ਅਪਰੈਂਟਿਸ, ਚੈੱਕਮੇਟ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸਕਿਊਰਿਟੀ ਗਾਰਡ, ਹਾਊਸ ਕੀਪਿੰਗ ਸਟਾਫ ਤੇ ਗੰਨਮੈਨ ਅਤੇ ਸਵਿੱਤਰੀ ਪਲਾਈਵੁੱਡ ਕੰਪਨੀ ਭੀਖੋਵਾਲ ਵੱਲੋਂ ਇਲੈਕਟ੍ਰੀਸ਼ਨ, ਫਿੱਟਰ, ਕਾਰਪੇਂਟਰ, ਬੁਆਇਲਰ ਆਪ੍ਰੇਟਰ, ਥਰਮੈਕਸ, ਮਾਲੀ, ਡਿਜੀਟਲ ਮਾਰਕੀਟਿੰਗ, ਕੰਪਿਊਟਰ ਆਪ੍ਰੇਟਰ, ਬਿਲਿੰਗ ਐਗਜ਼ੀਕਿਊਟਿਵ, ਆਫਿਸ ਬੁਆਏ ਅਤੇ ਕੁੱਕ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕੁਆਂਟਮ ਪੇਪਰ ਲਿਮਟਡ ਸੈਲਾ ਖੁਰਦ ਵੱਲੋਂ ਟਰੇਨੀ ਦੀ ਭਰਤੀ ਲਈ ਆਈ.ਟੀ.ਆਈ (ਫਿਟਰ, ਇਲੈਕਟ੍ਰੀਸ਼ਨ, ਇੰਸਟਰੂਮੈਂਟ ਟੈਕਨੀਸ਼ੀਅਨ, ਟਰਨਰ, ਮਸ਼ੀਨਿਸਟ ਅਤੇ ਕੋਪਾ) ਵਿਦਿਅਕ ਯੋਗਤਾ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਚੈਕਮੇਟ ਸਰਵਿਸਸ ਪ੍ਰਾਈਵੇਟ ਲਿਮਟਡ ਵੱਲੋਂ ਸਕਿਊਰਿਟੀ ਗਾਰਡ, ਹਾਊਸ ਕੀਪਿੰਗ ਸਟਾਫ ਅਤੇ ਗੰਨਮੈਨ ਦੀ ਭਰਤੀ ਲਈ ਦਸਵੀਂ ਪਾਸ ਵਿਦਿਅਕ ਯੋਗਤਾ, ਉਮਰ 50 ਸਾਲ ਤੱਕ ਵਾਲੇ ਪ੍ਰਾਰਥੀ ਭਾਗ ਲੈ ਸਕਦੇ ਹਨ।
ਸਵਿੱਤਰੀ ਪਲਾਈਵੁੱਡ ਕੰਪਨੀ ਭੀਖੋਵਾਲ ਵੱਲੋਂ ਇਲੈਕਟ੍ਰੀਸ਼ਨ, ਫਿੱਟਰ, ਕਾਰਪੈਂਟਰ, ਬੁਆਇਲਰ ਓਪਰੇਟਰ ਥਰਮੈਕਸ, ਮਾਲੀ, ਡਿਜੀਟਲ ਮਾਰਕੀਟਿੰਗ, ਕੰਪਿਊਟਰ ਓਪਰੇਟਰ, ਬਿਲਿੰਗ ਐਗਜ਼ੀਕਿਊਟਿਵ, ਆਫਿਸ ਬੁਆਏ ਤੇ ਕੁੱਕ ਦੀ ਭਰਤੀ ਲਈ ਆਈ.ਟੀ.ਆਈ/ਡਿਪਲੋਮਾ (ਉਪਰੋਕਤ ਦਿੱਤੀ ਹੋਈ ਟ੍ਰੇਡ), ਬਾਰਵੀਂ ਤੇ ਗ੍ਰੈਜੂਏਸ਼ਨ ਪਾਸ ਵਿਦਿਅਕ ਯੋਗਤਾ ਵਾਲੇ ਪ੍ਰਾਰਥੀ (ਜਿਨ੍ਹਾਂ ਕੋਲ ਉਪਰੋਕਤ ਕੰਮ ਸਬੰਧੀ ਤਜ਼ਰਬਾ ਹੋਵੇ) ਭਾਗ ਲੈ ਸਕਦੇ ਹਨ। ਉਪਰੋਕਤ ਸਾਰੀਆਂ ਆਸਾਮੀਆਂ ਲਈ ਤਨਖਾਹ ਡੀ.ਸੀ ਰੇਟ/ਤਜ਼ਰਬੇ ਦੇ ਆਧਾਰ ’ਤੇ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਯੋਗ ਪ੍ਰਾਰਥੀ 19 ਜੂਨ 2024 ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਜ਼ਿਲ੍ਹਾ ਬਿਓਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਐਮ.ਐਸ.ਡੀ.ਸੀ ਬਿਲਡਿੰਗ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ ਕੰਪਲੈਕਸ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly