


ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿੱ) ਸ਼੍ਰੀਮਤੀ ਮਮਤਾ ਬਜਾਜ ਦੁਆਰਾ ਅੱਜ ਵੱਖ ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਖੁਖਰੈਣ ਤੇ ਕਲੱਸਟਰ ਦੇ ਵੱਖ ਵੱਖ ਸਕੂਲਾਂ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਬੇਟ ਤੇ ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰ ਜਨੂਹਾਂ ਦੇ ਸਕੂਲਾਂ ਦੀ ਸਵੇਰ ਦੀ ਸਭਾ ਦੀਆਂ ਗਤੀਵਿਧੀਆਂ , ਮਿੱਡ ਡੇ ਮੀਲ ਦੀ ਸਾਫ ਸਫਾਈ, ਕੁਸ਼ਲਤਾ ਸਿੱਖਣ ਪਰਿਣਾਮ ਦੀ ਦੂਜੇ ਫੇਜ ਦੀ ਹੋਈ ਪ੍ਰੀਖਿਆ ਦੀਆਂ ਓ ਐੱਮ ਆਰ ਸੀਟਾਂ ਤੇ ਨਤੀਜਿਆਂ ਦੀ ਜਾਂਚ ਤੇ ਰਿਵਿਊ ਕਰਨ ਦੇ ਨਾਲ ਨਾਲ ਉਹਨਾਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਸ਼੍ਰੀਮਤੀ ਮਮਤਾ ਬਜਾਜ ਨੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਿਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੰਜਾਬ ਐਜੂਕੇਸ਼ਨ ਐਪ ਨੂੰ ਦਾ ਵੱਧ ਤੋਂ ਵੱਧ ਉਪਯੋਗ ਕਰਨ ਤੇ ਹਫਤਾਵਾਰੀ ਅਭਿਆਸ ਸੀਟਾਂ ਨੂੰ ਪ੍ਰੋਜੈਕਟਰ ਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਕਰਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਸਕੂਲਾਂ ਦੇ ਅਧਿਆਪਕਾਂ ਨੂੰ ਵਰਦੀਆਂ ਦੀ ਗਰਾਂਟ ਜਲਦ ਤੋਂ ਜਲਦ ਖਰਚ ਕਰਕੇ ਵਰਤੋਂ ਸਰਟੀਫਿਕੇਟ ਦੇਣ ਦੇ ਨਾਲ ਨਾਲ ਹੋਰ ਵੱਖ ਵੱਖ ਸਕੂਲਾਂ ਵਿਚ ਚੱਲ ਰਹੇ ਸਿਵਿਲ ਵਰਕਸ ਦੇ ਕੰਮਾਂ ਨੂੰ ਵੀ ਜਲਦ ਖਤਮ ਕਰਨ ਲਈ ਕਿਹਾ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਹਰਮਿੰਦਰ ਸਿੰਘ ਜੋਸਨ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਬੇਟ ਤੇ ਸਰਕਾਰੀ ਐਲੀਮੈਂਟਰੀ ਨੂਰਪੁਰ ਜਨੂਹਾਂ ਵਿੱਚ ਦੂਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਮਰੱਥ ਤਹਿਤ ਹੋਈ ਅੰਤਿਮ ਟੈਸਟਿੰਗ ਦੀ ਰੈਂਡਮ ਟੈਸਟਿੰਗ ਕੀਤੀ ਗਈ ਅਤੇ ਟੈਸਟਿੰਗ ਦਾ ਰਿਵਿਊ ਕਰਨ ਉਪਰੰਤ ਅਧਿਆਪਕਾਂ ਨੂੰ ਟੀਚਿਆਂ ਦੀ ਪ੍ਰਾਪਤੀ ਤੋਂ ਪਿੱਛੇ ਰਹਿ ਰਹੇ ਬੱਚਿਆਂ ਨੂੰ ਟੀਚਿਆਂ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਨੇ ਸਮੂਹ ਅਧਿਆਪਕਾਂ ਵੱਲੋਂ ਪੋਸਟ ਟੈਸਟਿੰਗ ਵਿੱਚ ਵਧੀਆ ਨਤੀਜੇ ਦੇਣ ਲਈ ਸਮੂਹ ਸਕੂਲਾਂ ਦੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly