ਕਪੂਰਥਲਾ ( ਕੌੜਾ)- ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਵੇਕਲੀ ਪਹਿਲਕਦਮੀ ਕਰਦਿਆਂ ਹੋਇਆਂ ਪੰਜਾਬ ਭਰ ਦੇ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਵਿੱਚ ਮੌਲਿਕ ਦਰਾਂ ਕੀਮਤਾਂ, ਗਣਿਤ ਅਤੇ ਵਾਤਾਵਰਨ ਸਿੱਖਿਆ, ਸਿਹਤ ਸੰਭਾਲ ਕਸਰਤ ਯੋਗਾ , ਖੇਡਾਂ ਅਤੇ ਬੌਧਿਕ ਗਤੀਵਿਧੀਆਂ, ਭਾਸ਼ਾ ਕੌਸ਼ਲ ਆਦਿ ਪੈਦਾ ਕਰਨ ਦੇ ਮਕਸਦ ਨਾਲ ਲਗਾਏ ਜਾ ਰਹੇ ਸਮਰ ਕੈਂਪਾਂ ਦਾ ਨਿਰੀਖਣ ਕਰਨ ਲਈ ਅੱਜ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਜਗਵਿੰਦਰ ਸਿੰਘ ਨੇ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ – 1 ਦੇ ਵੱਖ ਵੱਖ ਸਕੂਲਾਂ ਵਿੱਚ ਵਿਜ਼ਿਟ ਕੀਤਾ।
ਬਲਾਕ ਸਿੱਖਿਆ ਅਫਸਰ ( ਐਲੀਮੈਂਟਰੀ) ਸੁਲਤਾਨਪੁਰ ਲੋਧੀ ਕਮਲਜੀਤ ਅਤੇ ਸੈਂਟਰ ਹੈਡ ਟੀਚਰ ਬਿਕਰਮਜੀਤ ਸਿੰਘ ਦੀ ਹਾਜ਼ਰੀ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਜਗਵਿੰਦਰ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਸੁਲਤਾਨਪੁਰ ਲੋਧੀ ( ਲੜਕੇ) ਵਿਖੇ ਸਮਰ ਕੈਂਪ ਦੇ ਦੂਸਰੇ ਦਿਨ ਦੀਆਂ ਗਤਵਿਧੀਆਂ ਚੈੱਕ ਕੀਤੀਆਂ ਅਤੇ ਬੱਚਿਆਂ ਵੱਲੋਂ ਸਮਰ ਕੈਂਪ ਦੌਰਾਨ ਤਿਆਰ ਕੀਤਾ ਸਮਾਨ ਵੇਖ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਹਾਜ਼ਰ ਅਧਿਆਪਕਾਂ ਜਿਹਨਾਂ ਵਿਚ ਜਗਜੀਤ ਕੌਰ, ਰਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਪੂਜਾ ਅਰੋੜਾ, ਕਿਰਨਪ੍ਰੀਤ ਕੌਰ, ਭੁਪਿੰਦਰ ਕੌਰ ਅਤੇ ਕਿਰਨਪਾਲ ਸਿੰਘ ਆਦਿ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਜਗਵਿੰਦਰ ਸਿੰਘ ਨੇ ਆਖਿਆ ਕਿ ਉਹ ਸਮਰ ਕੈਂਪ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਬੱਚਿਆਂ ਨੂੰ ਨਿਰਧਾਰਿਤ ਗਤੀਵਿਧੀਆਂ ਕਰਵਾ ਕੇ ਬੱਚਿਆਂ ਦਾ ਸਰਵ ਪੱਖੀ ਵਿਕਾਸ ਕਰਨ ਦਾ ਯਤਨ ਕਰਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly