ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿੱ) ਸ਼੍ਰੀਮਤੀ ਮਮਤਾ ਬਜਾਜ ਦੁਆਰਾ ਅੱਜ ਵੱਖ ਵੱਖ ਪ੍ਰਾਇਮਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਮੰਡੀ, ਸਰਕਾਰੀ ਐਲੀਮੈਂਟਰੀ ਸਕੂਲ ਤੋਪਖਾਨਾ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸੀ ਈ ਪੀ ਤੇ ਪੀ ਟੀ 03 ਦੇ ਨਾਲ ਨਾਲ ਸਮੱਰਥ ਪ੍ਰੋਜੈਕਟ ਦੀ ਅੰਤਿਮ ਜਾਂਚ ਦੀ ਰੈਡਿਮ ਟੈਸਟਿੰਗ ਕਰਨ ਦੇ ਨਾਲ ਨਾਲ ਅਧਿਆਪਕਾਂ ਨੂੰ ਓ ਐੱਮ ਆਰ ਸ਼ੀਟ, ਅਭਿਆਸ ਸ਼ੀਟ ਦੀ ਮਹੱਤਤਾ ਬਾਰੇ, ਪ੍ਰੈਕਟਿਸ ਟੈਸਟਾਂ ਨੂੰ ਕੇਵਲ ਬੱਚੇ ਦੇ ਨੰਬਰ ਇਕੱਠੇ ਕਰਨ ਦੀ ਹੋੜ ਤੋਂ ਬਚਾ ਕੇ ਰੱਖਣ, ਕਮਜ਼ੋਰ ਕੰਪੀਟੈਂਸੀ ਤੇ ਫੋਕਸ ਕਰਵਾਉਣਾ, ਪ੍ਰੀ ਪ੍ਰਾਇਮਰੀ ਜਮਾਤਾਂ ਤੇ ਫੋਕਸ ਕਰਨ, ਰੋਜਾਨਾਂ ਸਲਾਈਡ ‘ਤੇ ਫੋਕਸ ਕਰਵਾਉਣਾ, ਸੀ ਈ ਪੀ ਤੇ ਪ੍ਰੀ ਪ੍ਰਾਇਮਰੀ ਦਾ ਲਗਾਤਾਰ ਫਾਲੋਅੱਪ ਰੱਖਣ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਹਰ ਪੀ ਟੀ ਵਿੱਚ ਕਮਜ਼ੋਰ ਰਹੀ ਕੰਪੀਟੈਂਸੀ ਲਈ ਵਿਸ਼ੇਸ਼ ਪ੍ਰਸ਼ਨਾਂ ਦੇ ਸੈੱਟ ਤਿਆਰ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ। ਸਕੂਲਾਂ ਦੀ ਸਵੇਰ ਦੀ ਸਭਾ ਦੀਆਂ ਗਤੀਵਿਧੀਆਂ , ਮਿੱਡ ਡੇ ਮੀਲ ਦੀ ਸਾਫ ਸਫਾਈ, ਕੁਸ਼ਲਤਾ ਸਿੱਖਣ ਪਰਿਣਾਮ ਦੀ ਦੂਜੇ ਫੇਜ ਦੀ ਹੋਈ ਪ੍ਰੀਖਿਆ ਦੀਆਂ ਓ ਐੱਮ ਆਰ ਸੀਟਾਂ ਤੇ ਨਤੀਜਿਆਂ ਦੀ ਜਾਂਚ ਤੇ ਰਿਵਿਊ ਕਰਨ ਦੇ ਨਾਲ ਨਾਲ ਉਹਨਾਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਸ਼੍ਰੀਮਤੀ ਮਮਤਾ ਬਜਾਜ ਨੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਿਤ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੰਜਾਬ ਐਜੂਕੇਸ਼ਨ ਐਪ ਨੂੰ ਵੱਧ ਤੋਂ ਵੱਧ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly