ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਮਮਤਾ ਬਜਾਜ ਦੁਆਰਾ ਜਿਲ੍ਹੇ ਦੇ ਸਮੂਹ ਕਲੱਸਟਰਾਂ ਇਨਚਾਰਜਾਂ ਨਾਲ ਅਹਿਮ ਮੀਟਿੰਗ ਹੋਈ

ਕੈਪਸ਼ਨ -ਮੀਟਿੰਗ ਸਬੰਧੀ ਅਹਿਮ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮੁਮਤਾ ਬਜਾਜ
ਨਵੇਂ ਦਾਖਲਿਆਂ ਦੇ ਨਾਲ ਨਾਲ ਮੈਗਾ ਪੀ ਟੀ ਐਮ, ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਸੈਰਾਮਨੀ ਤੇ ਹੋਰ ਅਹਿਮ ਮੁੱਦਿਆਂ ਤੇ ਵੱਖ-ਵੱਖ ਹਦਾਇਤਾਂ ਜਾਰੀ 
ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )– ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀਮਤੀ ਮਮਤਾ ਬਜਾਜ ਦੁਆਰਾ ਜ਼ਿਲ੍ਹੇ ਦੇ ਸਮੂਹ ਕਲੱਸਟਰ ਇੰਚਾਰਜਾਂ ਨਾਲ ਇੱਕ ਅਹਿਮ ਮੀਟਿੰਗ ਕਰਦੇ ਹੋਏ ਪੰਜਵੀਂ ਦੀ ਸਲਾਨਾ ਪ੍ਰੀਖਿਆ ਤੇ ਆਉਣ ਵਾਲੇ ਨਵੇਂ ਦਾਖਲਿਆਂ ਦੇ ਨਾਲ ਨਾਲ ਮੈਗਾ ਪੀ ਟੀ ਐਮ, ਪ੍ਰੀ ਪ੍ਰਾਈਮਰੀ ਗ੍ਰੈਜੂਏਸ਼ਨ ਸੈਰਾਮਨੀ ਤੇ ਹੋਰ ਅਹਿਮ ਮੁੱਦਿਆਂ ਤੇ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ 63 ਕਲੱਸਟਰਾਂ ਦੇ ਇੰਚਾਰਜਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮਮਤਾ ਬਜਾਜ ਨੇ ਦੱਸਿਆ ਕਿ
ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਕਲੱਸਟਰਾਂ ਦੇ ਇੰਚਾਰਜਾਂ ਨੂੰ ਪੰਜਵੀਂ ਜਮਾਤ ਦੇ ਸਲਾਨਾ ਮੂਲਾਂਕਣ ਦੇ ਨੰਬਰ ਈ ਪੰਜਾਬ ਪੋਰਟਲ ਤੇ ਚੜਾਉਣ ਦੇ ਨਾਲ ਨਾਲ ਪਹਿਲੀ ਤੋਂ ਚੌਥੀ ਜਮਾਤ ਦੀ 17 ਮਾਰਚ ਤੋਂ ਸ਼ੁਰੂ ਹੋ ਰਹੀ ਪ੍ਰੀਖਿਆ ਸਬੰਧੀ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਮੁਕੰਮਲ ਕਰਨ ਲਈ ਸਮੂਹ ਇੰਚਾਰਜਾਂ ਨੂੰ ਆਖਿਆ ਗਿਆ ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹਨਾਂ ਪ੍ਰੀਖਿਆਵਾਂ ਵਿੱਚ ਸਾਰੇ ਹੀ ਵਿਦਿਆਰਥੀਆਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਵੀ ਕਿਹਾ । ਇਸ ਦੇ ਨਾਲ ਹੀ ਉਹਨਾਂ ਪ੍ਰੀ ਪ੍ਰਾਇਮਰੀ ਦੀ ਅਸੈਸਮੈਂਟ ਕਰਕੇ ਰਿਪੋਰਟ ਕਾਰਡ ਭਰਨ ਤੇ ਰਿਕਾਰਡਿੰਗ ਸ਼ੀਟ ਤਿਆਰ ਕਰਨ ਲਈ ਵੀ ਵਿਸ਼ੇਸ਼ ਹਦਾਇਤ ਕੀਤੀ ਗਈ। ਉਹਨਾਂ ਸਮੂਹ ਕਲਸਟਰ ਇੰਚਾਰਜਾਂ (ਸੀ ਐੱਚ  ਟੀ)ਨੂੰ ਵੱਧ ਤੋਂ ਵੱਧ ਸਕੂਲ ਵਿਜਿ਼ਟ ਕਰਨ ਦੇ ਨਾਲ ਨਾਲ 29 ਮਾਰਚ ਨੂੰ ਹੋ ਰਹੀ ਮੈਗਾ ਪੀ ਟੀ ਐੱਮ ਤੇ ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਸੈਰਾਮਨੀ ਵਿੱਚ ਵੱਧ ਤੋਂ ਵੱਧ ਐਸ ਐਮ ਸੀ ਮੈਂਬਰ, ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਹਾਜ਼ਰ ਕਰਵਾਉਣ ਲਈ ਵੱਖ-ਵੱਖ ਤਰ੍ਹਾਂ ਦੇ ਵਟਸ ਐੱਪ ਸੱਦਾ  ਪੱਤਰ ਤੇ ਹੋਰ ਸੰਦੇਸ਼ ਭੇਜਣ ਲਈ ਕਿਹਾ ਗਿਆ । ਇਸ ਦੇ ਨਾਲ ਹੀ ਉਹਨਾਂ ਨੇ ਕਲੱਸਟਰਾਂ ਇੰਚਾਰਜਾਂ ਦੁਆਰਾ ਸਮੂਹ ਸਕੂਲ ਮੁੱਖੀਆਂ ਨੂੰ  20 ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਤਰ੍ਹਾਂ ਦੀਆਂ ਗਰਾਂਟਾਂ ਖਰਚਣ, ਮਿਡ ਡੇ ਮੀਲ ਦਾ ਡੇਲੀ ਮੈਸੇਜ ਕਰਨ ਤੇ ਮਿੱਡ ਡੇ ਮੀਲ ਦੀ ਸਾਫ ਸਫਾਈ ਕਿਚਨ ਸੈੱਡ ਦੀ ਸਾਫ ਸਫਾਈ ਤੇ ਕੁੱਕ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ,ਮਿਡ ਡੇ ਮੀਲ ਦਾ ਮੀਨੂੰ ਚਾਰਟ ਤੇ ਸੁਝਾਅ ਪੇਟੀ ਨੂੰ ਕਿਚਨ ਸੈੱਡ ਦੇ ਬਾਹਰ ਲਗਾਉਣ ਲਈ ਆਖਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਲੱਸਟਰ ਇੰਚਾਰਜਾਂ ਤੋਂ ਜਿੱਥੇ  ਮਿਸ਼ਨ ਸਮਰੱਥ 3.0 ਦੀਆਂ ਚੱਲ ਰਹੀਆਂ ਟ੍ਰੇਨਿੰਗਾਂ ਦੀ ਫੀਡਬੈਕ ਲਈ, ਉੱਥੇ ਹੀ ਉਹਨਾਂ ਨੇ ਨਵੇਂ ਦਾਖਲਿਆਂ ਲਈ ਸਕੂਲ ਮੁੱਖੀਆਂ ਨੂੰ ਵਿਸ਼ੇਸ਼ ਕੰਪੇਨ ਚਲਾਉਣ ਦੀ ਹਦਾਇਤ ਜਾਰੀ ਕਰਦਿਆਂ ਹੋਇਆਂ ਡੋਰ ਟੂ ਡੋਰ ਪ੍ਰਚਾਰ ਕਰਨ ਅਤੇ ਸਕੂਲਾਂ ਵਿੱਚ ਮਿਲ ਰਹੀਆਂ ਸਵਿਧਾਵਾਂ ਨੂੰ ਜਨ ਜਨ ਤੱਕ ਪਹੁੰਚਾਉਣ ਤੇ ਸਕੂਲ ਵਿੱਚ ਬੱਚਿਆਂ ਦੇ ਵੱਧ ਤੋਂ ਵੱਧ ਦਾਖਲੇ ਕਰਨ ਵਿਸ਼ੇਸ਼ ਆਦੇਸ਼ ਦਿੱਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਆਪ” ਪੰਜਾਬ ਦੇ ਬੇਬਾਕ ਲੀਡਰ ਕੰਵਰ ਇਕਬਾਲ ਸਿੰਘ ਹਲਕਾ ਕੋਆਰਡੀਨੇਟਰ ਸੁਲਤਾਨਪੁਰ ਲੋਧੀ ਨਿਯੁਕਤ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਐਕਸੀਡੈਂਟ ਬਹੁਤ ਦੁਖਦਾਈ ਘਟਨਾ – ਅਧਿਆਪਕ ਦਲ ਪੰਜਾਬ