ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਪੰਜਾਬ ਦੀ ਆਮ ਪਾਰਟੀ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਦਮਾਂ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਦਿਨੋ-ਦਿਨ ਬਦਲ ਰਹੀ ਹੈ । ਇਸ ਤਹਿਤ ਪੰਜਾਬ ਭਰ ਵਿੱਚ 127 ਪ੍ਰਾਇਮਰੀ ਸਕੂਲਾਂ ਦੀ ਉਸਾਰੀ ਸਕੂਲ ਆਫ਼ ਹੈਪਿਨੇਸ ਤਹਿਤ ਕੀਤੀ ਜਾ ਰਹੀ । ਇਸ ਲੜੀ ਵਿੱਚ ਕਪੂਰਥਲਾ -2 ਦੇ ਸਰਕਾਰੀ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੀ ਚੋਣ ਵਿਭਾਗ ਵੱਲੋਂ ਸਕੂਲ ਆਫ਼ ਹੈਪੀਨੈੱਸ ਲਈ ਕੀਤੀ ਗਈ ਹੈ। ਜਿਸ ਤਹਿਤ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ । ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਮਮਤਾ ਬਜਾਜ ਨੇ ਅੱਜ ਸਕੂਲ ਦੇ ਨਵੇਂ ਐਡੀਸ਼ਨਲ ਕਲਾਸਰੂਮ , ਕੰਪਿਊਟਰ ਰੂਮ ਅਤੇ ਦਫ਼ਤਰ ਦੇ ਕਮਰੇ ਦਾ ਨੀਂਹ ਪੱਥਰ ਰੱਖਿਆ । ਇਸ ਤੋਂ ਇਲਾਵਾ ਸਕੂਲ ਵਿੱਚ ਕਿਚਨ ਸੈੱਡ , ਨਵੇਂ ਬਾਥਰੂਮ, ਸਕੂਲ ਆਫ਼ ਹੈਪੀਨੈੱਸ ਦੇ ਨਵੇਂ ਗੇਟ , ਆਦਿ ਦੀ ਉਸਾਰੀ ਵੀ ਕੀਤੀ ਜਾਵੇਗੀ । ਬੱਚਿਆਂ ਲਈ ਨਵੇਂ ਝੂਲਿਆਂ ਦੀ ਵੀ ਖਰੀਦ ਕੀਤੀ ਜਾਵੇਗੀ । ਨੀਂਹ ਪੱਥਰ ਰੱਖਣ ਮੌਕੇ ਬਲਾਕ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਕਪੂਰਥਲਾ-1 , ਸੀ.ਐਚ.ਟੀ ਬਲਬੀਰ ਸਿੰਘ ਢੱਪਈ , ਧਾਲੀਵਾਲ ਦੋਨਾਂ ਸਕੂਲ ਦੇ ਹੈੱਡ ਟੀਚਰ ਗੁਰਮੁਖ ਸਿੰਘ , ਯੂ.ਐਸ.ਏ ਤੋ ਐਨ.ਆਰ.ਆਈ ਰਮਨਦੀਪ ਕੌਰ ਧਾਲੀਵਾਲ, ਲਤਾ ਬਾਲਾ, ਮਹੇਸ਼ ਕੁਮਾਰ, ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸੋਨੀਆ, ਸਕੂਲ ਦੇ ਅਧਿਆਪਕ ਜਸਵਿੰਦਰ ਕੌਰ, ਕਿਰਨ, ਬਲਜੀਤ ਕੌਰ, ਮਨਪ੍ਰੀਤ, ਪਰਵੀਤ ਕੌਰ , ਨਿਸ਼ਾਤ ਕੁਮਾਰ, ਪਰਵੇਜ ਕੁਮਾਰ ਕਲਰਕ ਆਦਿ ਹਾਜ਼ਰ ਸਨ । ਸ੍ਰੀਮਤੀ ਮਮਤਾ ਬਜਾਜ ਨੇ ਇਸ ਮੌਕੇ ਕਿਹਾ ਕਿ ਧਾਲੀਵਾਲ ਦੋਨਾਂ ਦਾ ਪ੍ਰਾਇਮਰੀ ਸਕੂਲ ਪਹਿਲਾਂ ਤੋਂ ਹੀ ਵਿਕਾਸ ਕਾਰਜਾਂ ਵਿੱਚ ਮੋਹਰੀ ਹੈ । ਹਰ ਸਾਲ ਸਕੂਲ ਵਿੱਚ ਬੱਚਿਆਂ ਦੀ ਐਨਰੋਲਮੈਂਟ ਵਿੱਚ ਜਿਕਰਯੋਗ ਵਾਧਾ ਹੋ ਰਿਹਾ ਹੈ । ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਸਕੂਲ ਦੇ ਹੈੱਡ ਟੀਚਰ ਗੁਰਮੁਖ ਸਿੰਘ ਨੂੰ ਜਾਂਦਾ ਹੈ । ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਲਗਾਤਾਰ ਯਤਨ ਕਰ ਰਹੀ ਹੈ ਅਤੇ ਧਾਲੀਵਾਲ ਦੋਨਾਂ ਸਕੂਲ ਦੀ ਚੋਣ ਸਕੂਲ ਆਫ਼ ਹੈਪੀਨੈੱਸ ਲਈ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਹੈ ਜੋ ਕਿ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ । ਉਹਨਾ ਸਕੂਲ ਵਿੱਚ ਕੁਲਦੀਪ ਸਿੰਘ ਧਾਲੀਵਾਲ ਯੂ.ਐਸ.ਏ ਵੱਲੋਂ ਬਣਾਏ ਨਵੇਂ ਗੇਟ ਦੀ ਵੀ ਸ਼ਲਾਘਾ ਕੀਤੀ ਅਤੇ ਸਕੂਲ ਵੱਲੋਂ ਬੱਚਿਆਂ ਦੇ ਆਉਣ-ਜਾਣ ਲਈ ਖਰੀਦ ਕੀਤੇ ਆਪਣੇ ਈ-ਰਿਕਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਕੀਤਾ ਗਿਆ ਇਹ ਨਿਵੇਕਲਾ ਉਪਰਾਲਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj