ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਵੱਲੋਂ ਜਿਲ੍ਹਾਂ ਖੇਡਾਂ ਦੀ ਤਿਆਰੀਆਂ ਦਾ ਜਾਇਜ਼ਾ

ਸੰਤ ਬਾਬਾ ਲੀਡਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀਆਂ  ਜਿਲ੍ਹਾ ਪੱਧਰੀ ਸਕੂਲ ਖੇਡਾਂ   ਦੀਆਂ ਸਾਰੀਆਂ ਤਿਆਰੀਆਂ ਮੁਕੰਮਲ- ਸਰਪੰਚ ਭਜਨ ਸਿੰਘ 
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )–  ਪ੍ਰਾਇਮਰੀ ਸਕੂਲਾਂ ਦੀਆਂ 45ਵੀਆਂ ਜਿਲ੍ਹਾਂ ਪੱਧਰੀ ਖੇਡਾਂ ਜੋ ਕਿ 23 ਤੋਂ 25 ਅਕਤੂਬਰ ਤੱਕ ਪਿੰਡ ਸੈਫਲਾਬਾਦ ਦੇ ਸਟੇਡੀਅਮ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਰਹਿਨੁਮਾਈ ਹੇਠ ਹੋ ਰਹੀਆਂ ਹਨ । ਇਹਨਾਂ ਖੇਡਾਂ ਦੀਆਂ ਤਿਆਰੀਆਂ ਸੰਬੰਧੀ ਇੱਕ ਅਹਿਮ ਮੀਟਿੰਗ ਸੈਫਲਾਬਾਦ ਵਿਖੇ ਸ੍ਰੀਮਤੀ ਮਮਤਾ ਬਜਾਜ  ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਪਿੰਡ ਦੇ ਸਰਪੰਚ ਸ੍ਰ ਭਜਨ ਸਿੰਘ ਅਤੇ ਬਾਕੀ ਮੋਹਤਬਰ ਵਿਸ਼ੇਸ਼ ਤੌਰ ਤੇ ਹਾਜਰ ਰਹੇ।   ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ, ਸੰਜੀਵ ਕੁਮਾਰ ਹਾਂਡਾ ਬੀ.ਪੀ.ਈ.ਓ ਕਪੂਰਥਲਾ -2, ਸੁਖਵਿੰਦਰ ਸਿੰਘ ਡੀ.ਐਮ ਸਪੋਰਟਸ, ਲਕਸ਼ਦੀਪ ਸ਼ਰਮਾਂ ਪ੍ਰਾਇਮਰੀ ਖੇਡ ਕੋਆਰਡੀਨੇਟਰ,  ਰਛਪਾਲ ਸਿੰਘ ਵੜੈਚ, ਹੈੱਡ ਟੀਚਰ ਸੁਖਚੈਨ ਬੱਧਣ, ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ , ਰੋਸ਼ਨ ਲਾਲ ਹੈੱਡ ਟੀਚਰ, , ਨੰਬਰਦਾਰ ਸਤਨਾਮ ਸਿੰਘ ਸਾਬਕਾ ਸਰਪੰਚ, ਭਜਨ ਸਿੰਘ, ਸੁਖਦੇਵ ਸਿੰਘ ਵਿਰਕ, ਹਰਮੇਸ਼ ਸਿੰਘ, ਸਿੰਗਾਰਾ  ਸਿੰਘ, ਸ਼ਰਨਦੀਪ ਕੌਰ, ਬਲਬੀਰ ਕੌਰ, ਮਨਜੀਤ ਸਿੰਘ, ਸਤਵੰਤ ਕੌਰ, ਜੋਗਿੰਦਰ ਕੌਰ ਸਾਰੇ ਪੰਚ ਪਿੰਡ ਸੈਫਲਾਬਾਦ, ਮਨਜੀਤ ਸਿੰਘ ਵਿਰਕ ਪ੍ਰਧਾਨ ਆਦਿ  ਹਾਜ਼ਰ ਸਨ । ਡੀ.ਈ.ਓ (ਐ.ਸਿ) ਸ੍ਰੀਮਤੀ ਮਮਤਾ ਬਜਾਜ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ 9 ਬਲਾਕਾਂ ਤੋ ਭਾਗ ਲੈ ਰਹੇ 1000 ਦੇ ਕਰੀਬ ਬੱਚਿਆਂ ਦਾ ਲੰਗਰ ਤੇ ਖੇਡਾਂ ਸੰਬੰਧੀ ਸਾਰੇ ਪ੍ਰਬੰਧ ਬਾਬਾ ਲੀਡਰ ਸਿੰਘ ਜੀ ਤੇ ਪਿੰਡ ਦੀ ਪੰਚਾਇਤ  ਵੱਲੋਂ ਕੀਤੇ ਜਾ ਰਹੇ ਹਨ । ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੈਂਟ ਵਿੱਚ ਬੱਚੇ 15 ਵੱਖ-ਵੱਖ ਖੇਡਾਂ ਵਿੱਚ ਭਾਗ ਲੈਣਗੇ ਅਤੇ ਜੇਤੂ ਬੱਚੇ ਨਵੰਬਰ ਤੋਂ ਹੋ ਰਹੀਆਂ ਸਟੇਟ ਖੇਡਾਂ ਵਿੱਚ ਭਾਗ ਲੈਣਗੇ । ਉਹਨਾਂ ਦੱਸਿਆ ਕਿ ਬਿਕਰਮਜੀਤ ਸਿੰਘ ਉੱਚਾ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਲਈ ਮੈਡਲ ਅਤੇ ਟਰਾਫੀਆਂ ਦੀ ਸੇਵਾ ਕੀਤੀ ਜਾ ਰਹੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ , ਮਨਜਿੰਦਰ ਸਿੰਘ ਧੰਜੂ, ਅਮਰੀਕ ਸਿੰਘ ਹੈੱਡ ਟੀਚਰ, ਵਿਵੇਕ ਸ਼ਰਮਾਂ, ਪੰਕਜ ਮਰਵਾਹਾ, ਤਰਸੇਮ ਸਿੰਘ, ਪੰਕਜ ਸ਼ਰਮਾ ਏ.ਪੀ.ਸੀ ਵਿੱਤ ਅਤੇ ਅਜੈ ਮਿਡ-ਡੇ-ਮੀਲ ਲੇਖਾਕਾਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਉਪਰੰਤ ਮੰਗ ਪੱਤਰ ਸੌਂਪਿਆ
Next articleਸੰਯੁਕਤ ਕਿਸਾਨ ਮੋਰਚੇ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ, ਕਿਸਾਨਾਂ ਦੀ ਹੋ ਰਹੀ ਲੁੱਟ ਤੇ ਅਧਿਕਾਰੀਆਂ ਵੱਲੋਂ ਧਿਆਨ ਨਾ ਦੇਣ ਸੰਬੰਧੀ ਡੀ ਸੀ ਨੂੰ ਕਰਵਾਇਆ ਜਾਣੂ