ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਮਿਸ਼ਨ “ਨਿੰਮ ਕਾ ਪੇੜ” ਨਿੰਮ ਦੇ ਪੌਦੇ ਲਗਾਏ ਗਏ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਮਿਸ਼ਨ “ਨਿੰਮ ਕਾ ਪੇੜ” ਤਹਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਨਿੰਮ ਦੇ ਰੁੱਖ ਲਗਾਏ ਗਏ ਅਤੇ ਇਹਨਾਂ ਦੀ ਸਾਂਭ ਸੰਭਾਲ ਲਈ ਸੰਕਲਪ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਮਮਤਾ ਬਜਾਜ ਨੇ ਬੱਚਿਆਂ ਨੂੰ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ । ਸਮੁੱਚਾ ਸਟਾਫ਼ ਤੇ ਸੰਸਥਾ ਦੇ ਵਿਦਿਆਰਥੀਆਂ ਨੇ ਪੂਰੀ ਤਨਦੇਹੀ ਨਾਲ਼ ਇਹਨਾਂ ਰੁੱਖਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਚੁੱਕੀ ।
ਜਿਕਰਯੋਗ ਹੈ ਕਿ ਸੰਸਥਾ “ਨੀਮ ਕਾ ਪੇੜ” ਸਨਾਤਨ ਧਰਮ ਸਭਾ ਕਪੂਰਥਲਾ ਵੱਲੋਂ ਹਰ ਸਾਲ ਮਾਨਸੂਨ ਦੇ ਮੌਸਮ ਵਿੱਚ 6 ਫੁੱਟ ਉੱਚੇ ਨਿੰਮ ਦੇ ਬੂਟੇ ਲਾਉਣ ਲਈ ਵੰਡੇ ਜਾਂਦੇ ਹਨ।  ਇਸ ਸਾਲ ਵੀ 22 ਜੂਨ ਐਤਵਾਰ ਨੂੰ ਸਨਾਤਨ ਧਰਮ ਸਭਾ ਵਿੱਚ 10 ਹਜ਼ਾਰ ਨਿੰਮ ਦੇ ਬੂਟੇ ਵੰਡੇ ਗਏ।  ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਨ ਵੱਲੋਂ ਰਜਨੀ ਵਾਲੀਆ ਨੇ ਇਸ ਮੌਕੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੋਰਨਾ ਤੋੰ ਇਲਾਵਾ ਸੁਭਾਸ਼ ਮਕਰੰਦੀ, ਕੁਲਦੀਪ ਸ਼ਰਮਾ,  ਭਰਤ ਮਹਾਜਨ,  ਰਾਕੇਸ਼ ਚੋਪੜਾ, ਕਮਲ ਮਲਹੋਤਰਾ, ਵਿਜੇ ਖੋਸਲਾ, ਸੁਮੰਗ ਸ਼ਰਮਾ ਅਤੇ ਸ਼ਹਿਰ ਤੇ ਪਿੰਡਾਂ ਤੋੰ ਆਏ ਵਾਤਾਵਰਣ ਪ੍ਰੇਮੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਰਕਰ ਕਲੱਬ ਆਰ ਸੀ ਐੱਫ ਵਿਖੇ 10 ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਸਫਲ ਆਯੋਜਨ
Next articleਸਮਰ ਕੈਂਪ ਦੌਰਾਨ ਫੁੱਟਬਾਲ ਕਲੱਬ ਬਖੋਪੀਰ ਜੇ ਨੌਜਵਾਨ ਖਿਡਾਰੀਆਂ ਵੱਲੋਂ ਪਿੰਡ ਦੀ ਸੜਕ ਉੱਪਰ ਲਗਾਏ ਗਏ ਬੂਟੇ।