ਅਮਰਗੜ੍ਹ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਇੰਡੀਅਨ ਉਵਰਸੀਜ ਕਾਂਗਰਸ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਮਾਲੇਰਕੋਟਲਾ ਲਈ ਕਾਂਗਰਸ ਪਾਰਟੀ ਦੇ ਜ਼ੋਨ ਕੰਗਣਵਾਲ ਤੋ ਉਮੀਦਵਾਰ ਸ੍ਰੀਮਤੀ ਬਲਵੀਰ ਕੌਰ ਪਤਨੀ ਬਿੱਕਰ ਸਿੰਘ, ਜ਼ੋਨ ਬਾਗੜੀਆ ਤੋਂ ਬਲਵਿੰਦਰ ਸਿੰਘ ਬਿੱਲੂ ਪੰਚ ਦੀ ਨੂੰਹ ਸ੍ਰੀਮਤੀ ਲਖਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਬਾਗੜੀਆ, ਜ਼ੋਨ ਮਾਣਕ ਮਾਜਰਾ ਤੋ ਸਾਬਕਾ ਸਰਪੰਚ ਨਿਰਮਲਜੀਤ ਸਿੰਘ ਸੰਗਾਲੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।ਇਸ ਮੌਕੇ ਉਮੀਦਵਾਰਾ ਤੇ ਵਰਕਰਾਂ ਦੇ ਅਥਾਹ ਉਤਸ਼ਾਹ ਅਤੇ ਜਨੂੰਨ ਇਹ ਸਪੱਸ਼ਟ ਕਰ ਦਿੱਤਾ ਕਿ ਅਮਰਗੜ੍ਹ ਹਲਕੇ ਦੇ ਵੋਟਰ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਸ ਮੌਕੇ ਸ੍ਰੀ ਜਸਪਾਲ ਦਾਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਮਾਲੇਰਕੋਟਲਾ, ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਪ੍ਰਧਾਨ ਵਿੱਕੀ ਟੰਡਨ, ਪ੍ਰਧਾਨ ਬਲਵਿੰਦਰ ਸਿੰਘ ਬਾਗੜੀਆ, ਅਹਿਮਦਗੜ੍ਹ ਦਿਹਾਤੀ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਪ੍ਰਧਾਨ ਕਮਲ ਕੰਗਣਵਾਲ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



